ਜਬਰੀ ਬੇਦਖਲੀ ਕੇਸ: ਅਲਾਹਾਬਾਦ ਹਾਈ ਕੋਰਟ ਵੱਲੋਂ ਸਪਾ ਆਗੂ ਆਜ਼ਮ ਖਾਨ ਨੂੰ ਜ਼ਮਾਨਤ
ਅਲਾਹਾਬਾਦ ਹਾਈ ਕੋਰਟ ਨੇ ਅੱਜ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ Azam Khan ਨੂੰ ਰਾਮਪੁਰ ਦੀ ਡੂੰਗਰਪੁਰ ਕਲੋਨੀ ਦੇ ਵਸਨੀਕਾਂ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਬੇਦਖਲ ਕਰਨ ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ।
Samajwadi Party ਦੇ ਸੀਨੀਅਰ ਆਗੂ ਵੱਲੋਂ ਰਾਮਪੁਰ ਦੀ ਇੱਕ MP-MLA ਅਦਾਲਤ ਦੁਆਰਾ ਉਸ ਨੂੰ ਦੋਸ਼ੀ ਠਹਿਰਉਣ ਅਤੇ ਸੁਣਾਈ ਗਈ 10 ਸਾਲ ਦੀ ਸਜ਼ਾ ਖ਼ਿਲਾਫ਼ ਅਪੀਲ ਦਾਇਰ ਕੀਤੀ ਸੀ। ਜਸਟਿਸ ਸਮੀਰ ਜੈਨ ਨੇ ਅਪੀਲ ’ਤੇ ਸੁਣਵਾਈ ਕਰਦਿਆਂ ਆਜ਼ਮ ਖਾਨ ਨੂੰ ਜ਼ਮਾਨਤ ਦੇ ਦਿੱਤੀ।
ਹਾਈ ਕੋਰਟ ਨੇ ਪਹਿਲਾਂ ਆਜ਼ਮ ਖਾਨ ਅਤੇ ਬਰਕਤ ਅਲੀ ਨਾਮੀ ਠੇਕੇਦਾਰ ਵੱਲੋਂ ਦਾਇਰ ਪਟੀਸ਼ਨ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਬਰਕਤ ਅਲੀ ਨੇ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ।
ਪਿਛਲੇ ਸਾਲ 30 ਮਈ ਨੂੰ MP-MLA ਅਦਾਲਤ ਨੇ ਖਾਨ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਉਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਦੱਸਣਯੋਗ ਹੈ ਕਿ Dungarpur colony ਦੇ ਵਸਨੀਕਾਂ ਨੇ ਜ਼ਬਰਦਸਤੀ ਬੇਦਖਲੀ ਦੇ ਸਬੰਧ ਵਿੱਚ ਡਕੈਤੀ, ਚੋਰੀ ਅਤੇ ਹਮਲੇ ਸਮੇਤ ਅਪਰਾਧਾਂ ਲਈ 12 ਮਾਮਲੇ ਦਰਜ ਕਰਵਾਏ ਸਨ।