ਕੋਲਕਾਤਾ ਹਵਾਈ ਅੱਡੇ ’ਤੇ 21 ਘੰਟਿਆਂ ਬਾਅਦ ਉਡਾਣ ਸੇਵਾ ਮੁੜ ਸ਼ੁਰੂ
ਕੋਲਕਾਤਾ, 27 ਮਈ ਬੰਗਾਲ ਦੀ ਖਾੜੀ ਵਿਚ ਚੱਕਰਵਾਤ ਰੇਮਲ ਦੇ ਮੱਦੇਨਜ਼ਰ ਕੋਲਕਾਤਾ ਹਵਾਈ ਅੱਡੇ 'ਤੇ 21 ਘੰਟਿਆਂ ਲਈ ਉਡਾਣਾਂ ਦੀ ਆਵਾਜਾਈ ਨੂੰ ਮੁਅੱਤਲ ਕਰਨ ਤੋਂ ਬਾਅਦ ਅੱਜ ਉਡਾਣ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਇੱਕ...
Advertisement
ਕੋਲਕਾਤਾ, 27 ਮਈ
ਬੰਗਾਲ ਦੀ ਖਾੜੀ ਵਿਚ ਚੱਕਰਵਾਤ ਰੇਮਲ ਦੇ ਮੱਦੇਨਜ਼ਰ ਕੋਲਕਾਤਾ ਹਵਾਈ ਅੱਡੇ 'ਤੇ 21 ਘੰਟਿਆਂ ਲਈ ਉਡਾਣਾਂ ਦੀ ਆਵਾਜਾਈ ਨੂੰ ਮੁਅੱਤਲ ਕਰਨ ਤੋਂ ਬਾਅਦ ਅੱਜ ਉਡਾਣ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਇੰਡੀਗੋ ਦੀ ਕੋਲਕਾਤਾ-ਪੋਰਟ ਬਲੇਅਰ ਉਡਾਣ ਨੇ ਸਵੇਰੇ 8.59 ਵਜੇ ਇੱਥੋਂ ਉਡਾਣ ਭਰੀ, ਜਦੋਂ ਕਿ ਕੋਲਕਾਤਾ ਵਿੱਚ ਉਤਰਨ ਵਾਲਾ ਪਹਿਲਾ ਜਹਾਜ਼ ਸਪਾਈਸਜੈੱਟ ਦਾ ਸੀ, ਜੋ ਗੁਹਾਟੀ ਤੋਂ ਇੱਥੇ ਸਵੇਰੇ 9.50 ਵਜੇ ਹਵਾਈ ਅੱਡੇ 'ਤੇ ਉਤਰਿਆ।
Advertisement
Advertisement
×