ਤਕਨੀਕੀ ਨੁਕਸ ਕਰਕੇ ਦਿੱਲੀ ਤੋਂ ਮੁੰਬਈ ਜਾ ਰਹੀ ਉਡਾਣ ਰੱਦ
ਟੇਕਆਫ ਤੋਂ ਐਨ ਪਹਿਲਾਂ ਸਪੀਡ ਪੈਰਾਮੀਟਰ ਵਿਚ ਗੜਬੜੀ ਪਾਇਲਟ ਦੇ ਧਿਆਨ ’ਚ ਆਈ, ਯਾਤਰੀਆਂ ਨੂੰ ਬਦਲਵੀਂ ਉਡਾਣ ਜ਼ਰੀਏ ਮੁੰਬਈ ਭੇਜਿਆ
Advertisement
ਦਿੱਲੀ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼, ਜਿਸ ਵਿਚ 160 ਦੇ ਕਰੀਬ ਯਾਤਰੀ ਸਵਾਰ ਸਨ, ਨੂੰ ਬੁੱਧਵਾਰ ਸ਼ਾਮੀਂ ਤਕਨੀਕੀ ਨੁਕਸ ਕਰਕੇ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ।
ਸੂਤਰਾਂ ਨੇ ਕਿਹਾ ਕਿ ਪਾਇਲਟ ਨੇ ਉਡਾਣ ਰੱਦ ਕਰਨ ਦਾ ਫੈਸਲਾ ਕੀਤਾ ਕਿਉਂਕਿ ਜਹਾਜ਼ ਦੇ ਕੌਕਪਿਟ ਵਿਚ ਸਪੀਡ ਪੈਰਾਮੀਟਰਜ਼ ਦਿਖਾਉਂਦੀ ਸਕਰੀਨ ਵਿਚ ਕੁਝ ਗੜਬੜ ਸੀ। ਮੁਸਾਫ਼ਰਾਂ ਨੂੰ ਜਹਾਜ਼ ’ਚੋਂ ਉਤਾਰ ਕੇ ਬਦਲਵੀਂ ਉਡਾਣ ਰਾਹੀਂ ਮੁੰਬਈ ਲਈ ਰਵਾਨਾ ਕੀਤਾ ਗਿਆ।
Advertisement
ਏਅਰਲਾਈਨ ਦੇ ਤਰਜਮਾਨ ਨੇ ਮੁਸਾਫ਼ਰਾਂ ਨੂੰ ਆਈ ਪ੍ਰੇਸ਼ਾਨੀ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਲਈ ਯਾਤਰੀਆਂ ਦੀ ਸੁਰੱਖਿਆ ਸਿਖਰਲੀ ਤਰਜੀਹ ਹੈ।
Advertisement
×