ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਦੇ ਪੰਜ ਲੜਾਕੂ ਜਹਾਜ਼ ਡੇਗੇ: ਹਵਾਈ ਸੈਨਾ ਮੁਖੀ
ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਮਈ ਮਹੀਨੇ ਪਾਕਿਸਤਾਨ ਖਿਲਾਫ਼ ਅਪਰੇਸ਼ਨ ਸਿੰਧੂਰ ਤਹਿਤ ਕੀਤੀ ਕਾਰਵਾਈ ਦੌਰਾਨ ਭਾਰਤ ਨੇ ਆਪਣੀ ਐਸ-400 ਹਵਾਈ ਰੱਖਿਆ ਪ੍ਰਣਾਲੀ ਨਾਲ ਜੈਕਬਾਬਾਦ ਹਵਾਈ ਅੱਡੇ ’ਤੇ ਖੜ੍ਹੇ ਕੁਝ ਐੱਫ16 ਤੋਂ ਇਲਾਵਾ 300 ਕਿਲੋਮੀਟਰ ਦੀ ਦੂਰੀ ’ਤੇ ਪਾਕਿਸਤਾਨੀ ਨਿਗਰਾਨੀ ਜਹਾਜ਼ ਦੇ ਨਾਲ ਪੰਜ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਹਵਾ ਵਿੱਚ ਫੁੰਡਿਆ ਸੀ। ਹਵਾਈ ਸੈਨਾ ਮੁਖੀ ਬੰਗਲੁਰੂ ਵਿੱਚ ਏਅਰ ਚੀਫ ਮਾਰਸ਼ਲ ਐਲਐਮ ਕਾਤਰੇ ਯਾਦਗਾਰੀ ਭਾਸ਼ਣ ਦੇ ਰਹੇ ਸਨਠ ਜਿਸ ਵਿਚ ਉਨ੍ਹਾਂ ਨੇ ਆਪ੍ਰੇਸ਼ਨ ਸਿੰਧੂਰ (7-10 ਮਈ) ਦੌਰਾਨ ਆਈਏਐਫ ਦੇ ਕਾਰਜਾਂ ਦਾ ਜ਼ਿਕਰ ਕੀਤਾ।
ਹਵਾਈ ਸੈਨਾ ਮੁਖੀ ਨੇ ਕਿਹਾ, ‘‘...ਸਾਡੇ ਕੋਲ ਘੱਟੋ-ਘੱਟ ਪੰਜ ਲੜਾਕੂ ਜਹਾਜ਼ਾਂ ਤੇ ਇਕ ਵੱਡੇ ਜਹਾਜ਼ ਨੂੰ ਡੇਗ ਲੈਣ ਦੀ ਪੁਸ਼ਟੀ ਹੋਈ ਹੈ, ਜੋ ਕਿ ਜਾਂ ਤਾਂ ਇੱਕ ELINT ਜਹਾਜ਼ ਜਾਂ ਇੱਕ AEW &C ਜਹਾਜ਼ ਹੋ ਸਕਦਾ ਹੈ, ਜਿਸ ਨੂੰ ਕਰੀਬ 300 ਕਿਲੋਮੀਟਰ ਦੀ ਦੂਰੀ ’ਤੇ ਡੇਗਿਆ ਗਿਆ ਸੀ। ਇਹ ਅਸਲ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਦਾ ਮਾਮਲਾ ਹੈ, ਜਿਸ ਬਾਰੇ ਅਸੀਂ ਗੱਲ ਕਰ ਸਕਦੇ ਹਾਂ।’’
ਫਿਰ ਉਨ੍ਹਾਂ ਜੈਕਬਾਬਾਦ ਵਿੱਚ ਪਾਕਿ F16 ਬੇਸ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਇਹ ਉਨ੍ਹਾਂ ਪ੍ਰਮੁੱਖ ਹਵਾਈ ਅੱਡਿਆਂ ਵਿੱਚੋਂ ਇੱਕ ਸੀ, ਜਿਸ ’ਤੇ ਹਮਲਾ ਕੀਤਾ ਗਿਆ ਸੀ। ਇੱਥੇ ਇੱਕ F-16 ਹੈਂਗਰ ਹੈ। ਹੈਂਗਰ ਦਾ ਅੱਧਾ ਹਿੱਸਾ ਗਾਇਬ ਹੈ। ਅਤੇ ਮੈਨੂੰ ਯਕੀਨ ਹੈ ਕਿ ਅੰਦਰ ਕੁਝ ਜਹਾਜ਼ ਸਨ ਜੋ ਉੱਥੇ ਨੁਕਸਾਨੇ ਗਏ ਹਨ...। IAF ਨੇ ਘੱਟੋ-ਘੱਟ ਦੋ ਕਮਾਂਡ ਅਤੇ ਕੰਟਰੋਲ ਸੈਂਟਰਾਂ ਨੂੰ ਵੀ ਨਿਸ਼ਾਨਾ ਬਣਾਇਆ, ਜਿਵੇਂ ਕਿ ਮੁਰੀਦ ਅਤੇ ਚਕਲਾਲਾ। ਘੱਟੋ-ਘੱਟ ਛੇ ਰਾਡਾਰ, ਜਿਨ੍ਹਾਂ ਵਿੱਚੋਂ ਕੁਝ ਵੱਡੇ, ਕੁਝ ਛੋਟੇ। ਨਾਲ ਹੀ, ਨਿਗਰਾਨੀ ਜਹਾਜ਼ਾਂ ਲਈ ਘੱਟੋ-ਘੱਟ ਇੱਕ ਹੈਂਗਰ ਅਤੇ ਕੁਝ F-16 ਦਾ ਸੰਕੇਤ ਹੈ।’’