ਚੇਨੱਈ ’ਚ ਹਵਾਈ ਸੈਨਾ ਦੇ ਏਅਰ ਸ਼ੋਅ ਮਗਰੋਂ ਅਤਿ ਦੀ ਹੁੰਮਸ ਕਰਕੇ ਪੰਜ ਮੌਤਾਂ
ਇਕ ਦਰਸ਼ਕ ਨੇ ਮਰੀਨਾ ਬੀਚ ’ਤੇ ਹੀ ਦਮ ਤੋੜਿਆ; 35 ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ
Advertisement
ਚੇਨੱਈ, 6 ਅਕਤੂਬਰ
ਇਥੇ ਮਰੀਨਾ ਬੀਚ ’ਤੇ ਕਰਵਾਏ ਏਅਰ ਸ਼ੋਅ ਵਿਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਅਤਿ ਦੀ ਹੁੰਮਸ ਕਰਕੇ ਵਾਪਸ ਮੁੜਦਿਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਦੋ ਵਿਅਕਤੀ ਘਰ ਪਰਤਦਿਆਂ ਬਿਮਾਰ ਹੋ ਗਏ ਤੇ ਇਨ੍ਹਾਂ ਵਿਚੋਂ ਇਕ ਨੇ ਸਰਕਾਰੀ ਹਸਪਤਾਲ ਵਿਚ ਦਮ ਤੋੜ ਦਿੱਤਾ ਜਦੋਂਕਿ ਦੂਜੇ ਦੀ ਅੰਨਾ ਸਲਾਈ ਵਿਚ ਆਪਣੀ ਬਾਈਕ ਨਜ਼ਦੀਕ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਕਰੀਬ 35 ਵਿਅਕਤੀਆਂ ਨੂੰ ਸਰੀਰ ’ਚ ਪਾਣੀ ਦੀ ਕਮੀ ਦੇ ਲੱਛਣਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵਿਰੋਧੀ ਧਿਰ ਦੇ ਆਗੂ ਤੇ ਅੰਨਾਡੀਐਮਕੇ ਮੁਖੀ ਈਕੇ ਪਲਾਨਾਸਵਾਮੀ ਨੇ ਇਸ ਘਟਨਾ ਲਈ ਡੀਐੱਮਕੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇਸ ਅਹਿਮ ਸਮਾਗਮ ਲਈ ਢੁੱਕਵੇਂ ਪ੍ਰਬੰਧ ਨਹੀਂ ਕਰ ਸਕੀ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਸੰਵੇਦਨਾਵਾਂ ਵੀ ਜ਼ਾਹਿਰ ਕੀਤੀਆਂ। -ਪੀਟੀਆਈ
Advertisement
Advertisement
Advertisement
×

