ਵਪਾਰਕ ਜਹਾਜ਼ ’ਚ ਅੱਗ ਲੱਗੀ; ਭਾਰਤੀ ਮੂਲ ਦੇ 14 ਮੈਂਬਰ ਸਵਾਰ
ਨਵੀਂ ਦਿੱਲੀ, 30 ਜੂਨ ਪਾਲਾਊ ਦੇ ਝੰਡੇ ਵਾਲੇ ਇੱਕ ਵਪਾਰਕ ਜਹਾਜ਼ ਦੇ ਇੰਜਣ ਰੂਮ ਵਿੱਚ ਭਿਆਨਕ ਅੱਗ ਦੀ ਘਟਨਾ ਸਾਹਮਣੇ ਆਈ ਹੈ। ਗੁਜਰਾਤ ਦੇ ਕੰਡਲਾ ਤੋਂ ਸ਼ੀਨਾਸ, ਓਮਾਨ ਜਾ ਰਹੇ ਇਸ ਜਹਾਜ਼ ਵਿੱਚ 14 ਭਾਰਤੀ ਮੂਲ ਦੇ ਚਾਲਕ ਦਲ ਦੇ...
Advertisement
ਨਵੀਂ ਦਿੱਲੀ, 30 ਜੂਨ
ਪਾਲਾਊ ਦੇ ਝੰਡੇ ਵਾਲੇ ਇੱਕ ਵਪਾਰਕ ਜਹਾਜ਼ ਦੇ ਇੰਜਣ ਰੂਮ ਵਿੱਚ ਭਿਆਨਕ ਅੱਗ ਦੀ ਘਟਨਾ ਸਾਹਮਣੇ ਆਈ ਹੈ। ਗੁਜਰਾਤ ਦੇ ਕੰਡਲਾ ਤੋਂ ਸ਼ੀਨਾਸ, ਓਮਾਨ ਜਾ ਰਹੇ ਇਸ ਜਹਾਜ਼ ਵਿੱਚ 14 ਭਾਰਤੀ ਮੂਲ ਦੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇੱਕ ਬੁਲਾਰੇ ਨੇੇ ਦੱਸਿਆ ਕਿ ਰਾਹਤ ਕਾਰਜਾਂ ਲਈ ਇੱਕ ਸਟੀਲਥ ਫ੍ਰੀਗੇਟ ਤਾਇਨਾਤ ਕੀਤਾ ਹੈ।
ਜਲ ਸੈਨਾ ਦੇ ਬੁਲਾਰੇ ਅਨੁਸਾਰ ਸਟੀਲਥ ਫ੍ਰੀਗੇਟ ਆਈਐੱਨਐੱਸ ਤਬਰ, ਜੋ ਇਸ ਸਮੇਂ ਓਮਾਨ ਦੀ ਖਾੜੀ ਵਿੱਚ ਤਾਇਨਾਤ ਹੈ, ਨੇ ਐਤਵਾਰ ਨੂੰ ਐਮ.ਟੀ. ਯੀ ਚੇਂਗ 6 ਤੋਂ ਇੱਕ ਐਮਰਜੈਂਸੀ ਕਾਲ ਦਾ ਜਵਾਬ ਦਿੱਤਾ। ਇਸ ਦੌਰਾਨ ਆਈਐੱਨਐੱਸ ਤਬਰ ਤੋਂ ਅੱਗ ਬੁਝਾਉਣ ਵਾਲੀ ਟੀਮ ਅਤੇ ਉਪਕਰਣ ਜਹਾਜ਼ ਦੀ ਕਿਸ਼ਤੀ ਅਤੇ ਹੈਲੀਕਾਪਟਰ ਰਾਹੀਂ ਜਹਾਜ਼ 'ਤੇ ਪਹੁੰਚਾਏ ਗਏ।
ਬੁਲਾਰੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਤੇਰ੍ਹਾਂ ਭਾਰਤੀ ਜਲ ਸੈਨਾ ਦੇ ਕਰਮਚਾਰੀ ਅਤੇ ਪ੍ਰਭਾਵਿਤ ਟੈਂਕਰ ਦੇ ਪੰਜ ਚਾਲਕ ਦਲ ਦੇ ਮੈਂਬਰ ਇਸ ਸਮੇਂ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ, ਜਿਸ ਨਾਲ ਜਹਾਜ਼ ’ਤੇ ਅੱਗ ਦੀ ਤੀਬਰਤਾ ਬਹੁਤ ਘੱਟ ਗਈ ਹੈ।’’ ਪੀਟੀਆਈ
Advertisement
Advertisement