ਮੁੰਬਈ ਦੇ ਦਸੀਹਰ ’ਚ 24 ਮੰਜ਼ਿਲਾ ਇਮਾਰਤ ਚ ਲੱਗੀ ਅੱਗ; ਔਰਤ ਦੀ ਮੌਤ; 18 ਜ਼ਖ਼ਮੀ
ਉੱਤਰੀ ਮੁੰਬਈ ਦੇ ਦਹੀਸਰ ਵਿੱਚ 24 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ 18 ਲੋਕ ਜ਼ਖਮੀ ਹੋ ਗਏ।
ਅਧਿਕਾਰੀ ਨੇ ਦੱਸਿਆ ਕਿ ਦਹੀਸਰ ਪੂਰਬ ਦੇ ਸ਼ਾਂਤੀ ਨਗਰ ਵਿੱਚ ਸਥਿਤ ਨਿਊ ਜਨ ਕਲਿਆਣ ਸੁਸਾਇਟੀ ਵਿੱਚ ਦੁਪਹਿਰ ਕਰੀਬ ਤਿੰਨ ਵਜੇ ਅੱਗ ਲੱਗੀ।
ਉਨ੍ਹਾਂ ਕਿਹਾ ,“ਇਮਾਰਤ ਵਿੱਚ ਰਹਿਣ ਵਾਲੇ 36 ਲੋਕਾਂ ਨੂੰ ਬਚਾ ਲਿਆ ਗਿਆ, ਜਿਨ੍ਹਾਂ ਵਿੱਚੋਂ 19 ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ। ਰੋਹਿਤ ਹਸਪਤਾਲ ਵਿੱਚ ਦਾਖਲ ਸੱਤ ਲੋਕਾਂ ਵਿੱਚੋਂ ਇੱਕ ਔਰਤ ਦੀ ਮੌਤ ਹੋ ਗਈ। ਇੱਕ ਪੁਰਸ਼ ਦੀ ਹਾਲਤ ਨਾਸਾਜ਼ ਹੈ। ਬਾਕੀਆਂ ਦੀ ਹਾਲਤ ਸਥਿਰ ਹੈ। ਜ਼ਖਮੀਆਂ ਵਿੱਚੋਂ ਦਸ ਨੂੰ ਨੌਰਦਰਨ ਕੇਅਰ ਹਸਪਤਾਲ ਅਤੇ ਇੱਕ-ਇੱਕ ਨੂੰ ਪ੍ਰਗਤੀ ਹਸਪਤਾਲ ਅਤੇ ਨਗਰ ਨਿਗਮ ਦੁਆਰਾ ਸੰਚਾਲਿਤ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ।”
ਅਧਿਕਾਰੀ ਨੇ ਦੱਸਿਆ ਕਿ ਸ਼ਾਮ ਕਰੀਬ 4:30 ਵਜੇ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਸ਼ਾਮ 6:10 ਵਜੇ ਪੂਰੀ ਤਰ੍ਹਾਂ ਬੁਝਾ ਦਿੱਤੀ ਗਈ। ਅਭਿਆਨ ਜਾਰੀ ਹੈ। ਅੱਗ ਸਿਰਫ਼ ਚੌਥੀ ਮੰਜ਼ਿਲ ਤੱਕ ਹੀ ਸੀ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।