ਇੰਦੌਰ ਵਿਚ ਚਾਰ ਮੰਜ਼ਿਲਾ ਕੈਮੀਕਲ ਫੈਕਟਰੀ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ
ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਮੰਗਲਵਾਰ ਵੱਡੇ ਤੜਕੇ ਚਾਰ ਮੰਜ਼ਿਲਾ ਕੈਮੀਕਲ ਫੈਕਟਰੀ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇੰਦੌਰ ਨਗਰ ਨਿਗਮ ਦੇ ਫਾਇਰ ਆਫੀਸਰ ਵਿਨੋਦ ਮਿਸ਼ਰਾ ਨੇ ਦੱਸਿਆ ਕਿ ਸਾਂਵੇਰ ਰੋਡ ਸਨਅਤੀ ਇਲਾਕੇ...
Advertisement
ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਮੰਗਲਵਾਰ ਵੱਡੇ ਤੜਕੇ ਚਾਰ ਮੰਜ਼ਿਲਾ ਕੈਮੀਕਲ ਫੈਕਟਰੀ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇੰਦੌਰ ਨਗਰ ਨਿਗਮ ਦੇ ਫਾਇਰ ਆਫੀਸਰ ਵਿਨੋਦ ਮਿਸ਼ਰਾ ਨੇ ਦੱਸਿਆ ਕਿ ਸਾਂਵੇਰ ਰੋਡ ਸਨਅਤੀ ਇਲਾਕੇ ਵਿਚ ਸਥਿਤ ਕੈਮੀਕਲ ਫੈਕਟਰੀ ਵਿਚ ਮੰਗਲਵਾਰ ਤੜਕੇ ਸਵਾ ਦੋ ਵਜੇ ਦੇ ਕਰੀਬ ਅੱਗ ਲੱਗਣ ਦੀ ਰਿਪੋਰਟ ਹੈ।
ਮਿਸ਼ਰਾ ਨੇ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਨੇੜਲੇ ਕਸਬਿਆਂ ਦੇਪਾਲਪੁਰ, ਬੇਤਮਾ, ਮਾਓ, ਪੀਤਮਪੁਰ ਤੇ ਸਾਂਵੇਰ ਤੋਂ ਫਾਇਬ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਗਈਆਂ। ਮਿਸ਼ਰਾ ਨੇ ਕਿਹਾ ਕਿ 100 ਤੋਂ ਵੱਧ ਪਾਣੀ ਦੇ ਟੈਂਕਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਤੇ ਕੈਮੀਕਲ ਯੂਨਿਟ ਨੂੰ ਪੁੱਜੇ ਨੁਕਸਾਨ ਦੀ ਸਮੀਖਿਆ ਕੀਤੀ ਜਾ ਰਹੀ ਹੈ।
Advertisement
Advertisement
Advertisement
×