ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਲਾਭ

ਬਾਸਮਤੀ ਚੌਲ, ਕਪਾਹ, ਮੂੰਗਫਲੀ, ਫਲ, ਸਬਜ਼ੀਆਂ, ਪਿਆਜ਼ ਦੀ ਬਰਾਮਦ ’ਤੇ ਮਿਲੇਗੀ ਛੋਟ; ਡੇਅਰੀ ਉਤਪਾਦਾਂ, ਸੇਬਾਂ ਤੇ ਖੁਰਾਕੀ ਤੇਲਾਂ ਦੀ ਦਰਾਮਦ ’ਤੇ ਟੈਕਸ ’ਚ ਨਹੀਂ ਦਿੱਤੀ ਜਾਵੇਗੀ ਰਾਹਤ
ਵੱਡੇ ਸਕੋਰ ਵਾਲੀ ਮਜ਼ਬੂਤ ਪਾਰੀ ਖੇਡਣ ਲਈ ਵਚਨਬੱਧ: ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ-ਭਾਰਤ ਸਬੰਧਾਂ ਲਈ ਕ੍ਰਿਕਟ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿਹਾ, ‘‘ਕਈ ਵਾਰ ਗੇਂਦ ’ਤੇ ਬੱਲਾ ਨਹੀਂ ਵਜਦਾ ਹੈ ਪਰ ਅਸੀਂ ਸਿੱਧੇ ਬੱਲੇ ਨਾਲ ਖੇਡਣ ਅਤੇ ਵੱਡੇ ਸਕੋਰ ਵਾਲੀ ਮਜ਼ਬੂਤ ਭਾਈਵਾਲੀ ਨਿਭਾਉਣ ਲਈ ਵਚਨਬੱਧ ਹੁੰਦੇ ਹਾਂ।’’ ਉਨ੍ਹਾਂ ਕਿਹਾ ਕਿ ਭਾਰਤ, ਬਰਤਾਨੀਆ ਨਾਲ ਵੱਡੇ ਸਕੋਰ ਅਤੇ ਮਜ਼ਬੂਤ ਭਾਈਵਾਲੀ ਕਾਇਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਲਈ ਕ੍ਰਿਕਟ ਸਿਰਫ਼ ਇਕ ਖੇਡ ਨਹੀਂ ਸਗੋਂ ਜਨੂੰਨ ਹੈ। -ਪੀਟੀਆਈ
Advertisement

ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ ਦਾ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਤੇ ਉੱਤਰਾਖੰਡ ਦੇ ਕਿਸਾਨਾਂ ਅਤੇ ਫੂਡ-ਪ੍ਰੋਸੈਸਿੰਗ ਯੂਨਿਟਾਂ ਨੂੰ ਲਾਭ ਹੋਵੇਗਾ। ਇਸ ਸਮਝੌਤੇ ਤਹਿਤ ਬਾਸਮਤੀ ਚੌਲ, ਕਪਾਹ, ਮੂੰਗਫਲੀ, ਫਲ, ਸਬਜ਼ੀਆਂ, ਪਿਆਜ਼, ਅਚਾਰ, ਮਸਾਲੇ, ਚਾਹ ਅਤੇ ਕੌਫੀ ਆਦਿ ਦੀ ਬਰਾਮਦ ’ਤੇ ਡਿਊਟੀ ਤੋਂ ਛੋਟ ਮਿਲੇਗੀ। ਖੇਤੀਬਾੜੀ ਸੈਕਟਰ ’ਚ ਭਾਰਤ ਵਿਸ਼ਵ ਪੱਧਰ ’ਤੇ 36.63 ਅਰਬ ਡਾਲਰ ਦੀ ਬਰਾਮਦ ਕਰਦਾ ਹੈ ਜਦੋਂ ਕਿ ਯੂਕੇ 37.52 ਅਰਬ ਡਾਲਰ ਦੇ ਉਤਪਾਦ ਦਰਾਮਦ ਕਰਦਾ ਹੈ ਪਰ ਯੂਕੇ ਦੀ ਭਾਰਤ ਤੋਂ ਦਰਾਮਦ ਸਿਰਫ ਲਗਪਗ 811 ਮਿਲੀਅਨ ਡਾਲਰ ਹੈ। ਸਮਝੌਤੇ ਤਹਿਤ ਡੇਅਰੀ ਉਤਪਾਦਾਂ, ਸੇਬਾਂ, ਓਟਸ ਤੇ ਖੁਰਾਕੀ ਤੇਲਾਂ ਦੀ ਦਰਾਮਦ ’ਤੇ ਟੈਕਸ ’ਚ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਇਸ ਦਾ ਮਤਲਬ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਸੇਬ ਉਗਾਉਣ ਵਾਲੇ ਕਿਸਾਨ ਸੁਰੱਖਿਅਤ ਰਹਿਣਗੇ। ਸਮਝੌਤੇ ’ਚ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਦਾ ਕ੍ਰਮਵਾਰ 14.8 ਪ੍ਰਤੀਸ਼ਤ ਤੇ 10.6 ਪ੍ਰਤੀਸ਼ਤ ਹਿੱਸਾ ਹੋਵੇਗਾ। ਡਿਊਟੀ-ਮੁਕਤ ਪਹੁੰਚ, ਸੁਚਾਰੂ ਵਪਾਰ ਪ੍ਰੋਟੋਕੋਲ ਤੇ ਭਾਰਤ ਦੀ ਖੇਤੀਬਾੜੀ ਲਈ ਸੁਰੱਖਿਆ ਐੱਫਟੀਏ ਦਾ ਹਿੱਸਾ ਹਨ। ਇਸ ਨਾਲ ਖੇਤੀ ਬਰਾਮਦ ਤੇ ਵੈਲਿਊ-ਐਡਿਡ ਉਤਪਾਦਾਂ ’ਚ ਵਾਧੇ ਲਈ ਰਾਹ ਪੱਧਰਾ ਹੋਵੇਗੇ ਤੇ ਭਾਰਤੀ ਖੇਤੀ ਤੇ ਫੂਡ-ਪ੍ਰੋਸੈਸਿੰਗ ਯੂਨਿਟਾਂ ਲਈ ਯੂਕੇ ਦੇ ਮੁੱਖ ਬਾਜ਼ਾਰਾਂ ਦਾ ਰਾਹ ਖੁੱਲ੍ਹੇਗਾ। ਭਾਰਤ ਵੱਲੋਂ ਕੀਤੇ ਮੁਲਾਂਕਣ ਮੁਤਾਬਕ ਇਸ ਡਿਊਟੀ-ਮੁਕਤ ਪਹੁੰਚ ਨਾਲ ਅਗਲੇ ਤਿੰਨ ਸਾਲਾਂ ਵਿੱਚ ਖੇਤੀ ਬਰਾਮਦ ਵਿੱਚ 20 ਫ਼ੀਸਦ ਤੋਂ ਵੱਧ ਦਾ ਵਾਧਾ ਹੋਣ ਦੀ ਉਮੀਦ ਹੈ, ਜੋ 2030 ਤੱਕ 100 ਅਰਬ ਡਾਲਰ ਦੇ ਖੇਤੀ ਬਰਾਮਦ ਦੇ ਟੀਚੇ ’ਚ ਯੋਗਦਾਨ ਪਾਏਗਾ ਤੇ ਦਿਹਾਤੀ ਲੋਕਾਂ ਦੀ ਆਮਦਨ ਵਧਾਏਗਾ। ਐੱਫਟੀਏ ਨਾਲ ਮੱਛੀ ਪਾਲਣ ਸੈਕਟਰ ਦਾ ਵੀ ਵਿਕਾਸ ਹੋਵੇਗਾ।

ਭਾਰਤ ਨੂੰ ਸਸਦੀ ਮਿਲੇਗੀ ਵ੍ਹਿਸਕੀ

ਨਵੀਂ ਦਿੱਲੀ (ਟਨਸ): ਭਾਰਤ ਤੇ ਬਰਤਾਨੀਆ ਵਿਚਾਲੇ ਸਹੀਬੰਦ ਕੀਤੇ ਗਏ ਵਿਆਪਕ ਆਰਥਿਕ ਤੇ ਵਪਾਰ ਸਮਝੌਤੇ (ਸੀਈਟੀਏ) ਨਾਲ ਕੱਪੜੇ ਤੋਂ ਲੈ ਕੇ ਵ੍ਹਿਸਕੀ ਅਤੇ ਕਾਰਾਂ ਤੱਕ ਦੇ ਸਾਮਾਨ ’ਤੇ ਟੈਰਿਫ ’ਚ ਕਟੌਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇੱਕ-ਦੂਜੇ ਦੇ ਕਾਰੋਬਾਰਾਂ ਲਈ ਬਾਜ਼ਾਰ ਦੀ ਵਧੇਰੇ ਰਸਾਈ ਦੀ ਇਜਾਜ਼ਤ ਮਿਲੇਗੀ। ਬਰਤਾਨਵੀ ਸਰਕਾਰ ਅਨੁਸਾਰ ਸਮਝੌਤੇ ਤਹਿਤ ਸਕੌਚ ਵ੍ਹਿਸਕੀ ’ਤੇ ਟੈਕਸ ਤੁਰੰਤ 150 ਫ਼ੀਸਦ ਤੋਂ ਘੱਟ ਕੇ 75 ਫ਼ੀਸਦ ਹੋ ਜਾਵੇਗਾ ਤੇ ਫਿਰ ਅਗਲੇ ਦਹਾਕੇ ’ਚ 40 ਫ਼ੀਸਦ ਤੱਕ ਘੱਟ ਹੋ ਜਾਵੇਗਾ। ਸਮਝੌਤੇ ਤਹਿਤ ਭਾਰਤ ਵਿੱਚ ਬਣੀ ਦੇਸ਼ੀ ਸ਼ਰਾਬ ਜਿਵੇਂ ਕਿ ਗੋਆ ਦੀ ਫੇਨੀ, ਨਾਸਿਕ ਦੀ ਆਰਟੀਸਨਲ ਵਾਈਨ ਅਤੇ ਕੇਰਲ ਦੀ ਤਾੜੀ ਹੁਣ ਬਰਤਾਨੀਆ ਦੀਆਂ ਵਧੀਆ ਥਾਵਾਂ ’ਤੇ ਵਿਕਣਗੀਆਂ।

Advertisement

ਟੈਕਸ ਘਟਣ ਦਾ ਦੋਵੇਂ ਮੁਲਕਾਂ ਨੂੰ ਹੋਵੇਗਾ ਲਾਭ

ਨਵੀਂ ਦਿੱਲੀ (ਟਨਸ): ਭਾਰਤ ਅਤੇ ਬਰਤਾਨੀਆ ਵਿਚਾਲੇ ਵਪਾਰ ਸਮਝੌਤਾ ਹੋਣ ਨਾਲ ਦੋਵੇਂ ਮੁਲਕਾਂ ਦੇ ਕਾਰੋਬਾਰੀਆਂ ਅਤੇ ਖਪਤਕਾਰਾਂ ਨੂੰ ਲਾਭ ਹੋਵੇਗਾ। ਕੱਪੜਾ, ਸਮੁੰਦਰੀ ਉਤਪਾਦ, ਚਮੜਾ, ਜੁੱਤੇ, ਖੇਡਾਂ ਦਾ ਸਾਮਾਨ, ਖਿਡੌਣੇ, ਨਗ ਤੇ ਗਹਿਣੇ, ਇੰਜਨੀਅਰਿੰਗ ਦਾ ਸਾਮਾਨ ਤੇ ਜੈਵਿਕ ਰਾਸਾਇਣ ਜਿਹੇ ਤੇਜ਼ੀ ਨਾਲ ਵਧਦੇ ਖੇਤਰਾਂ ’ਤੇ ਟੈਕਸ ਸਿਫਰ ਹੋਵੇਗਾ ਜੋ ਬਰਤਾਨੀਆ ’ਚ ਮੌਜੂਦਾ ਸਮੇਂ 4 ਤੋਂ 16 ਫੀਸਦ ਤੱਕ ਹੈ। ਕੱਪੜਿਆਂ, ਪੁਸ਼ਾਕਾਂ, ਜੁੱਤਿਆਂ, ਚਾਹ, ਸਮੁੰਦਰੀ ਭੋਜਨ ਤੇ ਕੌਫੀ ’ਤੇ ਟੈਕਸ ਘਟਣ ਨਾਲ ਬਰਤਾਨੀਆ ਨੂੰ ਲਾਭ ਮਿਲੇਗਾ। ਕਾਰਾਂ ’ਤੇ ਭਾਰਤ ਇੱਕ ਕੋਟਾ ਪ੍ਰਣਾਲੀ ਤਹਿਤ ਟੈਕਸ 100 ਫ਼ੀਸਦ ਤੋਂ ਘਟਾ ਕੇ 10 ਫ਼ੀਸਦ ਕਰ ਦੇਵੇਗਾ। ਇਸ ਦੇ ਬਦਲੇ ਭਾਰਤੀ ਨਿਰਮਾਤਾਵਾਂ ਨੂੰ ਇਲੈਕਟ੍ਰਿਕ ਤੇ ਹਾਈਬ੍ਰਿਡ ਵਾਹਨਾਂ ਲਈ ਬਰਤਾਨਵੀ ਬਾਜ਼ਾਰ ’ਚ ਪ੍ਰਵੇਸ਼ ਮਿਲੇਗਾ। ਅਹਿਮ ਗੱਲ ਇਹ ਹੈ ਕਿ ਭਾਰਤ ਨੇ ਏਅਰੋਸਪੇਸ ਉਪਕਰਨਾਂ ਲਈ ਦਰਾਮਦ ਟੈਕਸ ਸਿਫ਼ਰ ਰੱਖਣ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ।

ਵੱਡੇ ਸਕੋਰ ਵਾਲੀ ਮਜ਼ਬੂਤ ਪਾਰੀ ਖੇਡਣ ਲਈ ਵਚਨਬੱਧ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ-ਭਾਰਤ ਸਬੰਧਾਂ ਲਈ ਕ੍ਰਿਕਟ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿਹਾ, ‘‘ਕਈ ਵਾਰ ਗੇਂਦ ’ਤੇ ਬੱਲਾ ਨਹੀਂ ਵਜਦਾ ਹੈ ਪਰ ਅਸੀਂ ਸਿੱਧੇ ਬੱਲੇ ਨਾਲ ਖੇਡਣ ਅਤੇ ਵੱਡੇ ਸਕੋਰ ਵਾਲੀ ਮਜ਼ਬੂਤ ਭਾਈਵਾਲੀ ਨਿਭਾਉਣ ਲਈ ਵਚਨਬੱਧ ਹੁੰਦੇ ਹਾਂ।’’ ਉਨ੍ਹਾਂ ਕਿਹਾ ਕਿ ਭਾਰਤ, ਬਰਤਾਨੀਆ ਨਾਲ ਵੱਡੇ ਸਕੋਰ ਅਤੇ ਮਜ਼ਬੂਤ ਭਾਈਵਾਲੀ ਕਾਇਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਲਈ ਕ੍ਰਿਕਟ ਸਿਰਫ਼ ਇਕ ਖੇਡ ਨਹੀਂ ਸਗੋਂ ਜਨੂੰਨ ਹੈ। -ਪੀਟੀਆਈ

ਵਾਅਦਿਆਂ ਨੂੰ ਪੂਰਾ ਕਰਨ ਦਾ ਦਿਨ: ਸਟਾਰਮਰ

ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦਾ ਸਵਾਗਤ ਕਰਦਿਆਂ ਕਿਹਾ, ‘‘ਮੈਂ ਇਸ ਸਮਝੌਤੇ ਨੂੰ ਦੋਵੇਂ ਮੁਲਕਾਂ ਲਈ ਇਕ ਇਤਿਹਾਸਕ ਦਿਨ ਮੰਨਦਾ ਹਾਂ। ਇਹ ਇਕ-ਦੂਜੇ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦਾ ਦਿਨ ਵੀ ਹੈ।’’ ਸਟਾਰਮਰ ਨੇ ਕਿਹਾ, ‘‘ਬ੍ਰੈਗਜ਼ਿਟ ਤੋਂ ਬਾਹਰ ਆਉਣ ਮਗਰੋਂ ਇਹ ਬਰਤਾਨੀਆ ਲਈ ਸਭ ਤੋਂ ਵੱਡਾ ਅਤੇ ਵਧੇਰੇ ਆਰਥਿਕ ਅਹਿਮੀਅਤ ਵਾਲਾ ਵਪਾਰ ਸੌਦਾ ਹੈ।’’ ਸਟਾਰਮਰ ਨੇ ਕਿਹਾ ਕਿ ਬ੍ਰਿਟੇਨ ਕਈ ਸਾਲਾਂ ਤੋਂ ਇਸ ਸਮਝੌਤੇ ਦੇ ਯਤਨ ਕਰ ਰਿਹਾ ਸੀ ਪਰ ਉਨ੍ਹਾਂ ਦੀ ਸਰਕਾਰ ਭਾਰਤ ਨਾਲ ਇਹ ਸਮਝੌਤਾ ਕਰਨ ’ਚ ਕਾਮਯਾਬ ਰਹੀ ਹੈ। -ਪੀਟੀਆਈ

Advertisement