DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Rahul Gandhi ਨੂੰ Fadnavis  ਦਾ ਜਵਾਬ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼: ਹਰਸ਼ਵਰਧਨ ਸਪਕਾਲ

ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਹਰਸ਼ਵਰਧਨ ਸਪਕਾਲ ਨੇ ਮੁੱਖ ਚੋਣ ਅਧਿਕਾਰੀ  ਦੇ ‘Norco Test’  ਦੀ ਮੰਗ ਕੀਤੀ
  • fb
  • twitter
  • whatsapp
  • whatsapp
Advertisement
Fadnavis' response to Rahul Gandhi an evasive bid to distract people: Sapkal    
ਮੁੰਬਈ, 8 ਜੂਨ
ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਹਰਸ਼ਵਰਧਨ ਸਪਕਾਲ   Harshwardhan Sapkal    ਨੇ ਅੱਜ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ 2024 ਦੀਆਂ ਸੂਬਾ ਵਿਧਾਨ ਸਭਾ ਚੋਣਾਂ ਦੀ ਨਿਰਪੱਖਤਾ ਬਾਰੇ ਰਾਹੁਲ ਗਾਂਧੀ ਦੇ ਦਾਅਵਿਆਂ ਦਾ ਖੰਡਨ ਕਰਨ ਨੂੰ ‘ਜਨਤਾ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼’ ਕਰਾਰ ਦਿੱਤਾ।
ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਕਈ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਇੱਕ ਲੇਖ ਅਤੇ ‘ਐਕਸ’ ’ਤੇ ਪੋਸਟ ’ਚ ਦੋਸ਼ ਲਾਇਆ ਸੀ ਕਿ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘‘ਲੋਕਤੰਤਰ ਨਾਲ ਛੇੜਛਾੜ ਕਰਨ ਦਾ ਬਲੂਪ੍ਰਿੰਟ’’ ਸਨ ਇਹ ‘‘ਮੈਚ ਫਿਕਸਿੰਗ’’ ਹੁਣ ਬਿਹਾਰ ਵਿੱਚ ਦੁਹਰਾਈ ਜਾਵੇਗੀ।  ਜਦਕਿ ਫੜਨਵੀਸ ਨੇ  ਦੋਸ਼ ਲਾਇਆ ਹੈ ਕਿ ਲੋਕਾਂ ਨੇ ਰਾਹੁਲ ਗਾਂਧੀ ਨੂੰ ਖਾਰਜ ਕਰ ਦਿੱਤਾ ਹੈ ਅਤੇ ਇਸ ਕਰਕੇ ਉਹ ਲੋਕਾਂ ਦੇ ਫ਼ਤਵੇ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। 
Harshwardhan Sapkal ਨੇ  ਆਖਿਆ ਕਿ ਵਿਧਾਨ ਸਭਾ ਚੋਣਾਂ੦’ਚ  ਵੋਟਾਂ ਦੀ ਕਥਿਤ ਚੋਰੀ ਪਿਛਲੀ ਹਕੀਕਤ ਸਾਹਮਣੇ ਲਿਆਉਣ ਲਈ ਮਹਾਰਾਸ਼ਟਰ ਦੇ ਮੁੱਖ ਚੋਣ ਅਧਿਕਾਰੀ ਐੈੱਸ. ਚੋਕਲਿੰਗਮ ਤੇ ਤਤਕਾਲੀ ਵਧੀਕ ਸੀਈਓ ਕਿਰਨ ਕੁਲਕਰਨੀ ਦਾ ‘Norco Test’  ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਵੱਲੋਂ ਉਠਾਏ ਸਵਾਲਾਂ ’ਤੇ ਚੋਣ ਕਮਿਸ਼ਨ ਤੋਂ ਜਵਾਬ ਵੀ ਮੰਗਿਆ।  
ਹਰਸ਼ਵਰਧਨ ਸਪਕਾਲ  ਨੇ ਕਿਹਾ, ‘‘ਭਾਜਪਾ ਤੇ ਫੜਨਵੀਸ ਨੂੰ ਵੋਟਾਂ ਦੀ ਚੋਰੀ ਦਾ ਫਾਇਦਾ ਹੋਇਆ ਹੈ। ਚੋਣ ਕਮਿਸ਼ਨ ਨੂੰ ਇਸ ਸਬੰਧੀ ਜਵਾਬ ਦੇਣਾ ਚਾਹੀਦਾ ਹੈ। ਫੜਨਵੀਸ ਵੱਲੋਂ ਦਿੱਤਾ ਗਿਆ ਬਿਆਨ ਹਾਸੋਹੀਣਾ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋੋਸ਼ਿਸ਼ ਹੈ।’’ -ਪੀਟੀਆਈ
Advertisement
×