ਭਾਰਤ ’ਚ ਅਤਿ ਦੀ ਗਰੀਬੀ ਦਰ ਘਟੀ
ਨਵੀਂ ਦਿੱਲੀ: ਭਾਰਤ ’ਚ ਅਤਿ ਦੀ ਗਰੀਬੀ ਦਰ 2011-12 ’ਚ 27.1 ਫ਼ੀਸਦ ਤੋਂ ਇਕ ਦਹਾਕੇ ’ਚ ਤੇਜ਼ੀ ਨਾਲ ਘੱਟ ਕੇ 2022-23 ’ਚ 5.3 ਫ਼ੀਸਦ ਰਹਿ ਗਈ ਹੈ। ਉਂਝ ਵਿਸ਼ਵ ਬੈਂਕ ਨੇ ਆਪਣੀ ਗਰੀਬੀ ਰੇਖਾ ਦੀ ਹੱਦ ਸੋਧ ਕੇ ਤਿੰਨ ਡਾਲਰ...
Advertisement
ਨਵੀਂ ਦਿੱਲੀ: ਭਾਰਤ ’ਚ ਅਤਿ ਦੀ ਗਰੀਬੀ ਦਰ 2011-12 ’ਚ 27.1 ਫ਼ੀਸਦ ਤੋਂ ਇਕ ਦਹਾਕੇ ’ਚ ਤੇਜ਼ੀ ਨਾਲ ਘੱਟ ਕੇ 2022-23 ’ਚ 5.3 ਫ਼ੀਸਦ ਰਹਿ ਗਈ ਹੈ। ਉਂਝ ਵਿਸ਼ਵ ਬੈਂਕ ਨੇ ਆਪਣੀ ਗਰੀਬੀ ਰੇਖਾ ਦੀ ਹੱਦ ਸੋਧ ਕੇ ਤਿੰਨ ਡਾਲਰ ਪ੍ਰਤੀ ਦਿਨ ਕਰ ਦਿੱਤੀ ਹੈ। ਵਿਸ਼ਵ ਬੈਂਕ ਨੇ ਇਕ ਰਿਪੋਰਟ ’ਚ ਕਿਹਾ ਕਿ 2017 ਅਤੇ 2021 ਦਰਮਿਆਨ ਭਾਰਤ ਦੀ ਮਹਿੰਗਾਈ ਦਰ ਨੂੰ ਦੇਖਦਿਆਂ ਤਿੰਨ ਡਾਲਰ ਦੀ ਸੋਧੀ ਅਤਿ ਦੀ ਗਰੀਬੀ ਰੇਖਾ 2021 ਦੀਆਂ ਕੀਮਤਾਂ ’ਚ ਜ਼ਾਹਿਰਾਨਾ 2.15 ਡਾਲਰ ਦੀ ਹੱਦ ਤੋਂ 15 ਫ਼ੀਸਦ ਵੱਧ ਹੋਵੇਗੀ ਅਤੇ ਇਸ ਦੇ ਸਿੱਟੇ ਵਜੋਂ 2022-23 ’ਚ ਗਰੀਬੀ ਦਰ 5.3 ਫ਼ੀਸਦ ਹੋਵੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ 2024 ’ਚ 54,695,832 ਵਿਅਕਤੀ ਤਿੰਨ ਡਾਲਰ ਰੋਜ਼ਾਨਾ ਤੋਂ ਘੱਟ ’ਤੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਸਨ। ਇਸ ਤਰ੍ਹਾਂ ਤਿੰਨ ਡਾਲਰ ਰੋਜ਼ਾਨਾ (2021 ਪੀਪੀਪੀ-ਪ੍ਰਤੀਸ਼ਤ ਆਬਾਦੀ) ’ਤੇ ਗਰੀਬੀ ਦਰ 2024 ’ਚ 5.44 ਫ਼ੀਸਦ ਹੈ। ਮੁਫ਼ਤ ਤੇ ਰਿਆਇਤੀ ਖੁਰਾਕੀ ਵਸਤਾਂ ਦੇ ਤਬਾਦਲੇ ਨਾਲ ਗਰੀਬੀ ’ਚ ਕਮੀ ਆਈ ਹੈ। -ਪੀਟੀਆਈ
Advertisement
Advertisement
×