‘ਇਕ ਦੇਸ਼ ਇਕ ਚੋਣ’ ਬਿੱਲਾਂ ਦੀ ਘੋਖ ਕਰਨ ਵਾਲੀ ਸੰਸਦੀ ਕਮੇਟੀ ਦੀ ਮਿਆਦ ’ਚ ਵਾਧਾ
ਲੋਕ ਸਭਾ ਵਿਚ ਪੇਸ਼ ਮਤਾ ਜ਼ੁਬਾਨੀ ਵੋਟ ਨਾਲ ਪਾਸ
Advertisement
‘One nation, One election’ bills ਲੋਕ ਸਭਾ ਨੇ ਆਮ ਚੋਣਾਂ ਤੇ ਸੂਬਾਈ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਬਿੱਲਾਂ ਦੀ ਘੋਖ ਕਰ ਰਹੀ ਸੰਸਦੀ ਕਮੇਟੀ ਦੀ ਮਿਆਦ ਵਧਾ ਦਿੱਤੀ ਹੈ। ਕਮੇਟੀ ਦੇ ਚੇਅਰਮੈਨ ਪੀ ਪੀ ਚੌਧਰੀ ਨੇ ਸੰਵਿਧਾਨ (129ਵਾਂ ਸੋਧ) ਬਿੱਲ, 2024, ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ, 2024 ਦੀ ਘੋਖ ਲਈ ਬਣਾਈ ਸਾਂਝੀ ਕਮੇਟੀ ਦੇ ਕਾਰਜਕਾਲ ਨੂੰ 2026 ਦੇ ਬਜਟ ਸੈਸ਼ਨ ਦੇ ਆਖਰੀ ਹਫ਼ਤੇ ਦੇ ਪਹਿਲੇ ਦਿਨ ਤੱਕ ਵਧਾਉਣ ਦੀ ਮੰਗ ਵਾਲਾ ਮਤਾ ਪੇਸ਼ ਕੀਤਾ। ਲੋਕ ਸਭਾ ਨੇ ਇਸ ਮਤੇ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਪਿਛਲੇ ਸਾਲ ਦਸੰਬਰ ਵਿੱਚ ਬਣੀ ਇਹ ਸਾਂਝੀ ਕਮੇਟੀ ਹੁਣ ਤੱਕ ਸੰਵਿਧਾਨਕ ਮਾਹਿਰਾਂ, ਅਰਥਸ਼ਾਸਤਰੀਆਂ, ਕਾਨੂੰਨ ਕਮਿਸ਼ਨ ਦੇ ਚੇਅਰਮੈਨ ਦਿਨੇਸ਼ ਮਹੇਸ਼ਵਰੀ ਸਮੇਤ ਹੋਰਾਂ ਨਾਲ ਮੁਲਾਕਾਤ ਕਰ ਚੁੱਕੀ ਹੈ।
Advertisement
Advertisement
×

