DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Exit-polls: ਮਹਾਰਾਸ਼ਟਰ ਵਿੱਚ ਮਹਾਯੁਤੀ ਮੁੜ ਬਣਾ ਸਕਦੀ ਹੈ ਸਰਕਾਰ

ਮਹ ਵਿਕਾਸ ਅਗਾੜੀ ਬਹੁਮਤ ਤੋਂ ਦੂਰ
  • fb
  • twitter
  • whatsapp
  • whatsapp
Advertisement

ਮੁੰਬਈ, 20 ਨਵੰਬਰ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਮਹਾਯੁਤੀ ਸੱਤਾ ਵਿਚ ਬਰਕਰਾਰ ਰਹਿ ਸਕਦੀ ਹੈ। ਦੂਜੇ ਪਾਸੇ ਵਿਰੋਧੀ ਪਾਰਟੀ ਮਹਾ ਵਿਕਾਸ ਅਗਾੜੀ (ਐਮਵੀਏ) ਨੇ ਵੀ ਸਖਤ ਟੱਕਰ ਦਿੱਤੀ ਹੈ। ਇਹ ਖੁਲਾਸਾ ਕਈ ਐਗਜ਼ਿਟ ਪੋਲ ਤੋਂ ਹੋਇਆ ਹੈ। ਇਸ ਸੂਬੇ ਦੀਆਂ ਵਿਧਾਨ ਸਭਾ ਦੀਆਂ 288 ਸੀਟਾਂ ਹਨ। ਰਿਪਬਲਿਕ ਟੀਵੀ-ਪੀਐਮਏਆਰਕਿਊ ਐਗਜ਼ਿਟ ਪੋਲ ਅਨੁਸਾਰ ਮਹਾਯੁਤੀ ਗਠਜੋੜ ਨੂੰ 137-157 ਸੀਟਾਂ ਮਿਲ ਸਕਦੀਆਂ ਹਨ, ਜਦੋਂ ਕਿ ਮਹਾਂ ਵਿਕਾਸ ਅਗਾੜੀ ਨੂੰ 126-147 ਅਤੇ ਹੋਰਾਂ ਨੂੰ 2-8 ਸੀਟਾਂ ਮਿਲ ਸਕਦੀਆਂ ਹਨ। ਦੱਸਣਾ ਬਣਦਾ ਹੈ ਕਿ ਮਹਾਯੁਤੀ ਵਿੱਚ ਭਾਜਪਾ, ਸ਼ਿਵ ਸੈਨਾ ਅਤੇ ਐਨਸੀਪੀ ਸ਼ਾਮਲ ਹਨ ਜਦਕਿ ਵਿਰੋਧੀ ਮਹਾਂ ਵਿਕਾਸ ਅਗਾੜੀ ਵਿੱਚ ਕਾਂਗਰਸ, ਸ਼ਿਵ ਸੈਨਾ (ਯੂਬੀਟੀ) ਅਤੇ ਐਨਸੀਪੀ (ਐਸਪੀ) ਸ਼ਾਮਲ ਹਨ।

Advertisement

ਏਬੀਪੀ-ਮੈਟਰਾਈਜ਼ ਐਗਜ਼ਿਟ ਪੋਲ ਅਨੁਸਾਰ ਮਹਾਯੁਤੀ ਗਠਜੋੜ ਨੂੰ 150-170 ਸੀਟਾਂ ਅਤੇ ਮਹਾਂ ਵਿਕਾਸ ਅਗਾੜੀ ਨੂੰ 110-130 ਸੀਟਾਂ ਦਾ ਅਨੁਮਾਨ ਹੈ। ਇਸ ਅਨੁਸਾਰ ਹੋਰਨਾਂ ਨੂੰ 8-10 ਸੀਟਾਂ ਮਿਲ ਸਕਦੀਆਂ ਹਨ।

ਨਿਊਜ਼ 24-ਟੂਡੇਜ਼ ਚਾਣਕਿਆ ਨੇ ਮਹਾਯੁਤੀ ਨੂੰ 152-150 ਸੀਟਾਂ, ਐਮਵੀਏ ਨੂੰ 130-138 ਸੀਟਾਂ ਅਤੇ ਹੋਰਨਾਂ ਨੂੰ 6-8 ਸੀਟਾਂ ਮਿਲਣ ਬਾਰੇ ਦੱਸਿਆ ਹੈ। ਇਸ ਤੋਂ ਪਹਿਲਾਂ ਚੋਣਾਂ 'ਚ ਮਹਾਯੁਤੀ ਅਤੇ ਐੱਮਵੀਏ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਸ਼ਿਵ ਸੈਨਾ ਅਤੇ ਐੱਨਸੀਪੀ ’ਚ ਫੁੱਟ ਤੋਂ ਬਾਅਦ ਸੂਬੇ ’ਚ ਇਹ ਪਹਿਲੀ ਵਿਧਾਨ ਸਭਾ ਚੋਣ ਸੀ। ਏਐੱਨਆਈ

Advertisement
×