EPFO ਮੈਂਬਰ ATM, UPI ਰਾਹੀਂ ਕਢਵਾ ਸਕਣਗੇ ਰਾਸ਼ੀ
ਨਵੀਂ ਦਿੱਲੀ, 24 ਜੂਨ
ਰਿਟਾਇਰਮੈਂਟ ਫੰਡ ਸੰਸਥਾ EPFO ਮੈਂਬਰ ਜਲਦੀ ਹੀ ਆਪਣੇ ਬੈਂਕ ਖਾਤਿਆਂ ਨੂੰ EPF ਨਾਲ ਜੋੜਨ ਤੋਂ ਬਾਅਦ ATM ਜਾਂ UPI ਵਰਗੇ ਹੋਰ ਤਰੀਕਿਆਂ ਰਾਹੀਂ ਆਪਣੇ ਕਰਮਚਾਰੀਆਂ ਦੇ ਪ੍ਰੋਵੀਡੈਂਟ ਫੰਡ (EPF) ਨੂੰ ਸਿੱਧੇ ਆਪਣੇ ਖਾਤਿਆਂ ਤੋਂ ਕਢਵਾਉਣ ਦੇ ਯੋਗ ਹੋ ਸਕਦੇ ਹਨ। ਇੱਕ ਉੱਚ ਪੱਧਰੀ ਸੂਤਰ ਨੇ ਕਿਹਾ ਕਿ ਕਿਰਤ ਮੰਤਰਾਲਾ ਇੱਕ ਪ੍ਰੋਜੈਕਟ ’ਤੇ ਕੰਮ ਕਰ ਰਿਹਾ ਹੈ ਜਿੱਥੇ EPF ਦਾ ਇੱਕ ਨਿਸ਼ਚਿਤ ਅਨੁਪਾਤ ਫ੍ਰੀਜ਼(ਜਾਮ) ਕਰ ਦਿੱਤਾ ਜਾਵੇਗਾ ਅਤੇ UPI ਜਾਂ ATM ਡੈਬਿਟ ਕਾਰਡਾਂ ਵਰਗੇ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਕੇ ਉਨ੍ਹਾਂ ਦੇ ਬੈਂਕ ਖਾਤੇ ਰਾਹੀਂ ਕਢਵਾਉਣ ਲਈ ਇੱਕ ਵੱਡਾ ਹਿੱਸਾ ਉਪਲਬਧ ਹੋਵੇਗਾ।
ਸੂਤਰ ਨੇ ਇਹ ਵੀ ਕਿਹਾ ਕਿ ਇਸ ਪ੍ਰਣਾਲੀ ਨੂੰ ਲਾਗੂ ਕਰਨ ਲਈ ਕੁਝ ਸਾਫਟਵੇਅਰ ਚੁਣੌਤੀਆਂ ਹਨ, ਜਿਨ੍ਹਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਵਰਤਮਾਨ ਵਿੱਚ ਕਰਮਚਾਰੀ ਪ੍ਰੋਵੀਡੈਂਟ ਸੰਗਠਨ (EPFO) ਦੇ ਮੈਂਬਰਾਂ ਨੂੰ ਆਪਣੇ EPF ਪੈਸੇ ਕਢਵਾਉਣ ਕਰਨ ਲਈ ਅਰਜ਼ੀ ਦੇਣੀ ਪੈਂਦੀ ਹੈ, ਜਿਸ ਵਿੱਚ ਕਈ ਵਾਰੀ ਲੰਮਾ ਸਮਾਂ ਲੱਗਦਾ ਹੈ।
ਆਟੋ-ਸੈਟਲਮੈਂਟ ਮੋਡ ਦੇ ਤਹਿਤ ਰਾਸ਼ੀ ਕਢਵਾਉਣ ਦੇ ਦਾਅਵਿਆਂ ਦਾ ਨਿਪਟਾਰਾ ਅਰਜ਼ੀ ਫਾਰਮ ਭਰਨ ਦੇ ਤਿੰਨ ਦਿਨਾਂ ਦੇ ਅੰਦਰ ਦਸਤੀ ਦਖਲ ਤੋਂ ਬਿਨਾਂ ਇਲੈਕਟ੍ਰਾਨਿਕ ਤੌਰ ’ਤੇ ਕੀਤਾ ਜਾਂਦਾ ਹੈ। -ਪੀਟੀਆਈ
ਇਸ ਆਟੋ-ਸੈਟਲਮੈਂਟ ਮੋਡ ਦੀ ਸੀਮਾ ਮੰਗਲਵਾਰ ਨੂੰ ਮੌਜੂਦਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਸਬੰਧੀ ਵਿਸਥਾਤਰ ਰਿਪੋਰਟ ਪੜ੍ਹੋ: ਲਿੰਕ- EPFO ਆਟੋ ਕਲੇਮ ਰਾਹੀਂ ਪੀਐੱਫ ਖਾਤੇ ਚੋਂ ਰਾਸ਼ੀ ਕਢਵਾਉਣ ਦੀ ਸੀਮਾ 5 ਲੱਖ ਰੁਪਏ ਤੱਕ ਵਧਾਈ