ਚੋਣ ਅਧਿਕਾਰੀਆਂ ਵੱਲੋਂ ਪਵਨ ਖੇੜਾ ਦੀ ਪਤਨੀ ਨੂੰ ਨੋਟਿਸ
ਦਿੱਲੀ ’ਚ ਚੋਣ ਅਧਿਕਾਰੀਆਂ ਨੇ ਕਾਂਗਰਸ ਆਗੂ ਪਵਨ ਖੇੜਾ ਦੀ ਪਤਨੀ ਕੋਟਾ ਨੀਲਿਮਾ ਨੂੰ ਅੱਜ ਨੋਟਿਸ ਜਾਰੀ ਕੀਤਾ ਹੈ ਜਿਸ ’ਚ ਕਥਿਤ ਤੌਰ ’ਤੇ ਤਿਲੰਗਾਨਾ ਸਮੇਤ ਇੱਕ ਤੋਂ ਵੱਧ ਚੋਣ ਹਲਕਿਆਂ ਦੀ ਵੋਟਰ ਸੂਚੀ ’ਚ ਉਨ੍ਹਾਂ ਦਾ ਨਾਂ ਦਰਜ ਹੋਣ...
Advertisement
ਦਿੱਲੀ ’ਚ ਚੋਣ ਅਧਿਕਾਰੀਆਂ ਨੇ ਕਾਂਗਰਸ ਆਗੂ ਪਵਨ ਖੇੜਾ ਦੀ ਪਤਨੀ ਕੋਟਾ ਨੀਲਿਮਾ ਨੂੰ ਅੱਜ ਨੋਟਿਸ ਜਾਰੀ ਕੀਤਾ ਹੈ ਜਿਸ ’ਚ ਕਥਿਤ ਤੌਰ ’ਤੇ ਤਿਲੰਗਾਨਾ ਸਮੇਤ ਇੱਕ ਤੋਂ ਵੱਧ ਚੋਣ ਹਲਕਿਆਂ ਦੀ ਵੋਟਰ ਸੂਚੀ ’ਚ ਉਨ੍ਹਾਂ ਦਾ ਨਾਂ ਦਰਜ ਹੋਣ ਦਾ ਦੋਸ਼ ਹੈ।
ਨੀਲਿਮਾ, ਜੋ ਤਿਲੰਗਾਨਾ ’ਚ ਪਾਰਟੀ ਦੀ ਆਗੂ ਵੀ ਹੈ, ਜਾਂ ਉਨ੍ਹਾਂ ਦੇ ਪਤੀ ਵੱਲੋਂ ਇਸ ਨੋਟਿਸ ’ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਚੋਣ ਰਜਿਸਟਰੇਸ਼ਨ ਅਧਿਕਾਰੀ ਨੇ ਨੀਲਿਮਾ ਨੂੰ ਜਾਰੀ ਨੋਟਿਸ ਦੀ ਕਾਪੀ ਐਕਸ ’ਤੇ ਸਾਂਝੀ ਕੀਤੀ ਹੈ।
Advertisement
ਖੇੜਾ ਨੂੰ ਨਵੀਂ ਦਿੱਲੀ ਤੇ ਜੰਗਪੁਰਾ ਵਿਧਾਨ ਸਭਾ ਹਲਕਿਆਂ ’ਚ ਵੋਟਰ ਵਜੋਂ ਨਾਮਜ਼ਦ ਹੋਣ ਕਾਰਨ ਲੰਘੇ ਮੰਗਲਵਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੀ ਪਤਨੀ ਨੂੰ ਭੇਜੇ ਗਏ ਨੋਟਿਸ ’ਚ ਕਿਹਾ ਗਿਆ ਹੈ ਕਿ ਉਹ ਨਵੀਂ ਦਿੱਲੀ ਚੋਣ ਹਲਕੇ ਅਤੇ ਤਿਲੰਗਾਨਾ ਦੇ ਖੈਰਾਬਾਦ ’ਚ ਵੋਟਰ ਵਜੋਂ ਰਜਿਸਟਰਡ ਹਨ। ਉਨ੍ਹਾਂ ਨੂੰ ਨੋਟਿਸ ਦਾ ਜਵਾਬ ਦੇਣ ਲਈ 10 ਸਤੰਬਰ ਨੂੰ ਸਵੇਰੇ 11 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ।
Advertisement
Advertisement
×

