Election Commissionਬਿਹਾਰ: ਵੋਟਰ ਸੂਚੀ ਅੰਤਿਮ ਨਹੀਂ; 30 ਸਤੰਬਰ ਨੂੰ ਪ੍ਰਕਾਸ਼ਿਤ ਹੋਵੇਗੀ ਅੰਤਿਮ ਵੋਟਰ ਸੂਚੀ: ਚੋਣ ਕਮਿਸ਼ਨ
ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੀ ਵੋਟਰ ਸੂਚੀ ’ਚੋਂ ਹਟਾਏ ਜਾਣਗੇ ਨਾਂ
Advertisement
ਚੋਣ ਕਮਿਸ਼ਨ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਦੀ ਤਿਆਰ ਕੀਤੀ ਵੋਟਰ ਸੂਚੀ ਪ੍ਰਸਤਾਵਿਤ ਹੈ ਤੇ ਇਸ ਵਿੱਚੋਂ ਕੋਈ ਵੀ ਨਾਂ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਨਹੀਂ ਹਟਾਇਆ ਜਾ ਸਕਦਾ। ਇਸ ਲਈ ਸਭ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੇ ਦੋਸ਼ ਲਾਏ ਸਨ ਕਿ ਵੋਟਰ ਸੂਚੀ ਵਿਚ ਵੱਡੀ ਗਿਣਤੀ ਨਾਂ ਕੱਟ ਦਿੱਤੇ ਗਏ ਹਨ। ਚੋਣ ਪੈਨਲ ਨੇ ਕਿਹਾ ਕਿ ਪ੍ਰਕਾਸ਼ਿਤ ਡਰਾਫਟ ਸੂਚੀ ਵਿੱਚੋਂ ਕੋਈ ਵੀ ਨਾਮ ਬਿਨਾਂ ਨੋਟਿਸ ਦੇ ਹਟਾਇਆ ਨਹੀਂ ਜਾ ਸਕਦਾ। ਰਾਜ ਵਿੱਚ ਅੰਤਿਮ ਵੋਟਰ ਸੂਚੀ 30 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਬਿਹਾਰ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੀਟੀਆਈ
Advertisement
Advertisement
×