ਚੋਣ ਕਮਿਸ਼ਨ ਬਿਹਾਰ ਦੀ ਆਖਰੀ ਵੋਟਰ ਸੂਚੀ ’ਚੋਂ ਹਟਾਏ ਗਏ 3.66 ਲੱਖ ਵੋਟਰਾਂ ਦੇ ਵੇਰਵੇ ਦੇਵੇ: ਸੁਪਰੀਮ ਕੋਰਟ
ਐੱਸ ਆੲੀ ਆਰ ਪ੍ਰਕਿਰਿਆ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਅਗਲੀ ਸੁਣਵਾੲੀ 9 ਅਕਤੂਬਰ ਨੂੰ
Advertisement
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (SIR) ਪ੍ਰਕਿਰਿਆ ਮਗਰੋਂ ਤਿਆਰ ਆਖਰੀ ਵੋਟਰ ਸੂਚੀ ਤੋਂ ਬਾਹਰ ਕੀਤੇ ਗਏ 3.66 ਲੱਖ ਵੋਟਰਾਂ ਦੇ ਵੇਰਵੇ ਉਸ ਨੂੰ ਮੁਹੱਈਆ ਕਰਵਾਏ। ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਜੋੜੇ ਗਏ ਵਧੇਰੇ ਨਾਂ ਨਵੇਂ ਵੋਟਰਾਂ ਦੇ ਹਨ ਅਤੇ ਹੁਣ ਤੱਕ ਸੂਚੀ ਤੋਂ ਬਾਹਰ ਕੀਤੇ ਗਏ ਕਿਸੇ ਵੀ ਵੋਟਰ ਨੇ ਕੋਈ ਸ਼ਿਕਾਇਤ ਜਾਂ ਅਪੀਲ ਦਾਇਰ ਨਹੀਂ ਕੀਤੀ ਹੈ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਦੇ ਬੈਂਚ ਨੇ ਕਿਹਾ ਕਿ ਚੋਣ ਕਮਿਸ਼ਨ ਬਾਹਰ ਰੱਖੇ ਗਏ ਵੋਟਰਾਂ ਬਾਰੇ ਮੁਹੱਈਆ ਸਾਰੀ ਜਾਣਕਾਰੀ ਵੀਰਵਾਰ (9 ਅਕਤੂਬਰ) ਤੱਕ ਅਦਾਲਤ ਦੇ ਰਿਕਾਰਡ ’ਤੇ ਲਿਆਏ ਜਦੋਂ ਉਹ ਐੱਸ ਆਈ ਆਰ ਪ੍ਰਕਿਰਿਆ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਅੱਗੇ ਦੀ ਸੁਣਵਾਈ ਕਰੇਗੀ।
Advertisement
Advertisement
×