ਚੋਣ ਕਮਿਸ਼ਨ ਵੱਲੋਂ ਤੇਜਸਵੀ ਯਾਦਵ ਦਾ ਵੋਟਰ ਖਰੜਾ ਸੂਚੀ ’ਚ ਨਾਮ ਨਾ ਹੋਣ ਦਾ ਦਾਅਵਾ ਖਾਰਜ
ਚੋਣ ਕਮਿਸ਼ਨ ਨੇ ਆਰਜੇਡੀ ਆਗੂ ਅਤੇ ਬਿਹਾਰ ਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦਾ ਵੋਟਰ ਖਰੜਾ ਸੂਚੀ ’ਚੋਂ ਨਾਮ ਗਾਇਬ ਹੋਣ ਦਾ ਦਾਅਵਾ ਖਾਰਜ ਕਰ ਦਿੱਤਾ ਹੈ। ਯਾਦਵ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪਹਿਲੀ ਅਗਸਤ ਨੂੰ ਪ੍ਰਕਾਸ਼ਿਤ ਸੂਬੇ ਦੇ draft electoral roll ਵਿੱਚੋਂ ਉਸ ਦਾ ਨਾਮ ਗਾਇਬ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਅੱਜ ਪਟਨਾ ਸਾਹਿਬ ਲੋਕ ਸਭਾ ਹਲਕੇ ਅਧੀਨ ਆਉਂਦੇ ਦੀਘਾ ਅਸੈਂਬਲੀ ਹਲਕੇ ਦੀ ਵੋਟਰ ਸੂਚੀ ਜਾਰੀ ਕੀਤੀ ਜਿਸ ਵਿੱਚ ਤੇਜਸਵੀ ਯਾਦਵ ਦਾ ਨਾਮ ਤੇ ਫੋਟੋ ਲੜੀ ਨੰਬਰ 416 ਤਹਿਤ ਦਰਸਾਏ ਗਏ ਹਨ।
ਚੋਣ ਪੈਨਲ ਦੀ ਇਹ ਪ੍ਰਤੀਕਿਰਿਆ ਤੇਜਸਵੀ ਯਾਦਵ ਵੱਲੋਂ ਇਹ ਪੁੱਛੇ ਜਾਣ ਕਿ ਉਹ ਬਿਹਾਰ ਦੀਆਂ ਆਗਮੀ ਵਿਧਾਨ ਸਭਾ ਚੋਣਾਂ ਕਿਵੇਂ ਲੜ ਸਕੇਗਾ, ਤੋਂ ਬਾਅਦ ਸਾਹਮਣੇ ਆਈ ਹੈ।
ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਯਾਦਵ ਨੇ ਕਿਹਾ ਸੀ ਕਿ ‘‘ਵੋਟਰਾਂ ਦੇ ਅਧਿਕਾਰ ਖੋਹਣਾ ਜਮਹੂਰੀਅਤ ਦੀ ਹੱਤਿਆ ਹੈ।’’
ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਚੋਣ ਕਮਿਸ਼ਨ ਦੀ ਅਧਿਕਾਰਤ ਸਾਈਟ ’ਤੇ ਆਪਣਾ EPIC ਨੰਬਰ ਭਰਿਆ ਸੀ ਪਰ ਇਸ ਉਥੇ ‘not found’ ਦਿਖਾਇਆ ਗਿਆ ਸੀ। ਯਾਦਵ ਨੇ ਦੋਸ਼ ਲਾਇਆ ਸੀ ਕਿ ਚੋਣ ਕਮਿਸ਼ਨ, ਭਾਰਤੀ ਜਨਤਾ ਪਾਰਟੀ ਦੇ ਸੈੱਲ ਵਾਂਗ ਕੰਮ ਕਰ ਰਿਹਾ ਹੈ।
ਆਰਜੇਡੀ ਆਗੂ ਯਾਦਵ ਦੀਘਾ ਵਿਧਾਨ ਸਭਾ ਹਲਕੇ ਅਧੀਨ ਵੋਟਰ ਹਨ ਤੇ ਤੇ ਰਾਘੋਪੁਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ।