ਬੀ ਐੱਲ ਓ ਦੀ ਮੌਤ ਲਈ ਚੋਣ ਕਮਿਸ਼ਨ ਦੋਸ਼ੀ: ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਲਪਾਈਗੁੜੀ ਜ਼ਿਲ੍ਹੇ ’ਚ ਬੂਥ ਲੈਵਲ ਅਫ਼ਸਰ (ਬੀ ਐੱਲ ਓ) ਦੀ ਮੌਤ ਲਈ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ’ਚ ਸੁਧਾਈ ਦਾ ਅਣਮਨੁੱਖੀ ਅਤੇ ਯੋਜਨਾ ਤੋਂ ਬਿਨਾਂ ਕੰਮ ਥੋਪਿਆ...
Advertisement
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜਲਪਾਈਗੁੜੀ ਜ਼ਿਲ੍ਹੇ ’ਚ ਬੂਥ ਲੈਵਲ ਅਫ਼ਸਰ (ਬੀ ਐੱਲ ਓ) ਦੀ ਮੌਤ ਲਈ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ’ਚ ਸੁਧਾਈ ਦਾ ਅਣਮਨੁੱਖੀ ਅਤੇ ਯੋਜਨਾ ਤੋਂ ਬਿਨਾਂ ਕੰਮ ਥੋਪਿਆ ਜਾ ਰਿਹਾ ਹੈ। ਬੀ ਐੱਲ ਓ ਵਜੋਂ ਤਾਇਨਾਤ ਆਂਗਣਵਾੜੀ ਵਰਕਰ ਸ਼ਾਂਤੀਮੁਨੀ ਓਰਾਓ ਨੇ ਘਰ ਨੇੜੇ ਰੁਖ਼ ਨਾਲ ਫਾਹਾ ਲੈ ਲਿਆ ਸੀ। ਉਸ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਕੰਮ ਦਾ ਬੋਝ ਨਾ ਸਹਿੰਦਿਆਂ ਉਸ ਨੇ ਖੁਦਕੁਸ਼ੀ ਕੀਤੀ। ਭਾਜਪਾ ਨੇ ਘਟਨਾ ਲਈ ਸੂਬੇ ਦੇ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ। ਮਮਤਾ ਨੇ ਦਾਅਵਾ ਕੀਤਾ ਕਿ ਐੱਸ ਆਈ ਆਰ ਸ਼ੁਰੂ ਹੋਣ ਮਗਰੋਂ 28 ਜਣੇ ਦਮ ਤੋੜ ਚੁੱਕੇ ਹਨ।
Advertisement
Advertisement
×

