ਸ੍ਰੀਲੰਕਾਈ ਜਲ ਸੈਨਾ ਵੱਲੋਂ ਗ਼ੈਰਕਾਨੂੰਨੀ ਤੌਰ ’ਤੇ ਮੱਛੀਆਂ ਫੜਨ ਦੇ ਦੋਸ਼ ਹੇਠ ਅੱਠ ਭਾਰਤੀ ਮਛੇਰੇ ਗ੍ਰਿਫ਼ਤਾਰ
Sri Lankan Navy arrests 8 Indian fishermen for alleged illegal fishing; ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਮਛੇਰਿਆਂ ਦੀ ਰਿਹਾਈ ਲਈ ਕੇਂਦਰ ਤੋਂ ਦਖਲ ਮੰਗਿਆ
Advertisement
Eight fishermen arrested by Lanka: Stalin tells Centre, seeks action
ਕੋਲੰਬੋ/ਚੇਨੱਈ, 29 ਜੂਨ
ਸ੍ਰੀਲੰਕਾ ਦੀ ਜਲ ਸੈਨਾ ਨੇ ਅੱਜ ਗ਼ੈਰਕਾਨੂੰਨੀ ਤੌਰ ’ਤੇ ਮੱਛੀਆਂ ਫੜਨ ਦੇ ਦੋਸ਼ ਹੇਠ ਅੱਠ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਦੀ ਕਿਸ਼ਤੀ ਜ਼ਬਤ ਕਰ ਲਈ।
Sri Lankan Navy ਨੇ ਇੱਕ ਬਿਆਨ ’ਚ ਦੱਸਿਆ ਇਹ ਗ੍ਰਿਫ਼ਤਾਰੀਆਂ ਮੰਨਾਰ ਦੇ ਉੱਤਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਕੀਤੀਆਂ ਗਈਆਂ। ਬਿਆਨ ਮੁਤਾਬਕ ਅੱਠ ਭਾਰਤੀ ਮਛੇਰਿਆਂ ਨੂੰ ਕਾਨੂੰਨੀ ਕਾਰਵਾਈ ਲਈ ਮੰਨਾਰ ਸਥਿਤ Fisheries Inspectorate ਦੇ ਹਵਾਲੇ ਕੀਤਾ ਜਾਵੇਗਾ।
ਇਸ ਵਿੱਚ ਕਿਹਾ ਗਿਆ, ‘‘ਉੱਤਰੀ ਕੇਂਦਰੀ ਜਲ ਸੈਨਾ ਕਮਾਂਡ ਨੇ ਅੱਜ ਸਵੇਰੇ ਸ੍ਰੀਲੰਕਾ ਦੇ ਜਲ ਖੇਤਰ ਵਿੱਚ ਗੈਰ-ਕਾਨੂੰਨੀ ਤੌਰ ’ਤੇ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਦਾ ਇੱਕ ਗਰੁੱਪ ਦੇਖਿਆ। ਇਸ ਮਗਰੋਂ ਕਮਾਂਡ ਨੇ ਮੰਨਾਰ ਦੇ ਉੱਤਰ ਵਿੱਚ ਟਾਪੂ ਦੇ ਜਲ ਖੇਤਰ ਵਿਚੋਂ ਮੱਛੀਆਂ ਫੜਨ ਵਾਲੀਆਂ ਭਾਰਤੀ ਕਿਸ਼ਤੀਆਂ ਨੂੰ ਖਦੇੜਨ ਲਈ ਗਸ਼ਤ ਟੀਮਾਂ ਤਾਇਨਾਤ ਕੀਤੀਆਂ।’’
ਜ਼ਿਕਰਯੋਗ ਹੈ ਕਿ The Palk Strait ਤਾਮਿਲ ਨਾਡੂ ਨੂੰ ਸ੍ਰੀਲੰਕਾ ਨਾਲੋਂ ਵੱਖ ਕਰਨ ਵਾਲੀ ਇੱਕ ਤੰਗ ਪੱਟੀ ਹੈ ਜੋ ਭਾਰਤ ਤੇ ਸ੍ਰੀਲੰਕਾ ਦੇ ਮਛੇਰਿਆਂ ਲਈ ਮੱਛੀਆਂ ਫੜਨ ਵਾਲਾ ਸਮੁੰਦਰੀ ਇਲਾਕਾ ਹੈ।
ਇਸੇ ਦੌਰਾਨ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ MK Stalin ਨੇ ਅੱਜ ਕੇਂਦਰ ਨੂੰ ਦੱਸਿਆ ਕਿ ਸ੍ਰੀਲੰਕਾ ਨੇ ਅੱਠ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ External Affairs Minister S Jaishankar ਨੂੰ ਪੱਤਰ ਲਿਖ ਕੇ ਮਾਮਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਸ੍ਰੀਲੰਕਾ ਵੱਲੋਂ ਗ੍ਰਿਫ਼ਤਾਰ ਕੀਤੇ ਮਛੇਰਿਆਂ ਦੀ ਸੁਰੱਖਿਅਤ ਰਿਹਾਈ ਯਕੀਨੀ ਬਣਾਈ ਜਾਵੇ। -ਪੀਟੀਆਈ
Advertisement
×