DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਈਡੀ ਨੇ ਗੁਜਰਾਤ ਸਮਾਚਾਰ ਦੇ ਮਾਲਕ ਬਾਹੂਬਲੀ ਸ਼ਾਹ ਨੂੰ ਹਿਰਾਸਤ ਵਿਚ ਲਿਆ

ED detains Gujarat Samachar owner Bahubali Shah
  • fb
  • twitter
  • whatsapp
  • whatsapp
Advertisement

ਅਹਿਮਦਾਬਾਦ, 16 ਮਈ

ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਉੱਘੇ ਗੁਜਰਾਤੀ ਅਖ਼ਬਾਰ ‘ਗੁਜਰਾਤ ਸਮਾਚਾਰ’ ਦੇ ਮਾਲਕਾਂ ਵਿਚੋਂ ਇਕ ਬਾਹੂਬਲੀ ਸ਼ਾਹ ਨੂੰ ਮਾਲਕਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਹਿਰਾਸਤ ਵਿਚ ਲਿਆ ਹੈ।

Advertisement

ਬਾਹੂਬਲੀ ਸ਼ਾਹ ਲੋਕ ਪ੍ਰਕਾਸ਼ਨ ਲਿਮਟਿਡ ਦੇ ਡਾਇਰੈਕਟਰਾਂ ਵਿਚੋਂ ਇਕ ਹੈ, ਜਿਸ ਕੋਲ ਗੁਜਰਾਤ ਸਮਾਚਾਰ ਦੀ ਮਾਲਕੀ ਹੈ। ਸ਼ਾਹ ਦਾ ਵੱਡਾ ਭਰਾ ਸ਼੍ਰੇਆਂਸ਼ ਸ਼ਾਹ ਰੋਜ਼ਨਮਾਚੇ ਦਾ ਪ੍ਰਬੰਧਕੀ ਸੰਪਾਦਕ ਹੈ। ਗੁਜਰਾਤ ਸਮਾਚਾਰ ਟੀਵੀ (ਜੀਐੱਸਟੀਵੀ) ਦੀਆਂ ਡਿਜੀਟਲ ਸੇਵਾਵਾਂ ਦੇ ਮੁਖੀ ਤੁਸ਼ਾਰ ਦਵੇ ਨੇ ਕਿਹਾ ਕਿ ਈਡੀ ਨੇ ਬਾਹੂਬਲੀ ਸ਼ਾਹ ਨੂੰ ਸ਼ੁੱਕਰਵਾਰ ਵੱਡੇ ਤੜਕੇ ਹਿਰਾਸਤ ਵਿਚ ਲਿਆ ਹੈ। ਜੀਐੱਸਟੀਵੀ ਇਕ ਗੁਜਰਾਤੀ ਨਿਊਜ਼ ਚੈਨਲ ਹੈ, ਜਿਸ ਨੂੰ ਸ਼੍ਰੇਆਂਸ਼ ਸ਼ਾਹ ਚਲਾਉਂਦਾ ਹੈ।

ਦਵੇ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਈਡੀ ਸ਼ਾਹ ਨੂੰ ਪਹਿਲਾਂ ਵੀਐੈੱਸ ਹਸਪਤਾਲ ਲੈ ਕੇ ਗਈ ਤੇ ਮਗਰੋਂ ਸਿਹਤ ਵਿਗੜਨ ’ਤੇ ਸ਼ਹਿਰ ਦੇ ਜ਼ਾਇਡਸ ਹਸਪਤਾਲ ਤਬਦੀਲ ਕੀਤਾ ਗਿਆ। ਕਾਲੇ ਧਨ ਵਿਰੋਧੀ ਸੰਘੀ ਏਜੰਸੀ ਨੇ ਅਜੇ ਤੱਕ ਆਪਣੀ ਇਸ ਕਾਰਵਾਈ ਪਿਛਲੇ ਕਾਰਨਾਂ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਗੁਜਰਾਤ ਸਮਾਚਾਰ ਦੇ ਇਕ ਮੁਲਾਜ਼ਮ ਨੇ ਕਿਹਾ ਕਿ ਈਡੀ ਨੇ ਸ਼ਾਹ ਨੂੰ ਸ਼ੁੱਕਰਵਾਰ ਤੜਕੇ ਗ੍ਰਿਫ਼ਤਾਰ ਕੀਤਾ ਤੇ ਉਹ ਇਸ ਵੇਲੇ ਹਸਪਤਾਲ ਵਿਚ ਹੈ। ਆਮਦਨ ਕਰ ਵਿਭਾਗ ਨੇ ਅਹਿਮਦਾਬਾਦ ਵਿੱਚ GSTV ਅਹਾਤੇ ਦੀ ਕਰੀਬ 36 ਘੰਟਿਆਂ ਤੱਕ ਤਲਾਸ਼ੀ ਲਈ।

ਦਵੇ ਨੇ ਇੱਕ ਹੋਰ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਜਿਵੇਂ ਹੀ ਆਮਦਨ ਕਰ ਅਧਿਕਾਰੀ ਗਏ ED ਨੇ ਵੀਰਵਾਰ ਸ਼ਾਮ ਨੂੰ ਅਹਾਤੇ ’ਤੇ ਛਾਪਾ ਮਾਰਿਆ। ਗੁਜਰਾਤ ਤੋਂ ਵਿਧਾਇਕ ਤੇ ਸੂਬਾਈ ਕਾਂਗਰਸ ਪ੍ਰਧਾਨ ਜਿਗਨੇਸ਼ ਮੇਵਾਨੀ ਨੇ ਈਡੀ ਨੂੰ ਭੰਡਦੇ ਹੋੋਏ ਕਿਹਾ ਕਿ ਗੁਜਰਾਤ ਸਮਾਚਾਰ ਤੇ ਇਸ ਦੇ ਮਾਲਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਹ ਅਖ਼ਬਾਰ ਪਿਛਲੇ 25 ਸਾਲਾਂ ਤੋਂ ਕੇਂਦਰ ਸਰਕਾਰ ਬਾਰੇ ਅਹਿਮ ਰਿਪੋਰਟਾਂ ਪ੍ਰਕਾਸ਼ਿਤ ਕਰ ਰਿਹਾ ਹੈ। -ਪੀਟੀਆਈ

Advertisement
×