ਈਡੀ ਨੇ ਰਾਹੁਲ ਗਾਂਧੀ ਦੀ ਨਾਗਰਿਕਤਾ ’ਤੇ ਸਵਾਲ ਚੁੱਕਣ ਵਾਲਾ ਭਾਜਪਾ ਵਰਕਰ ਤਲਬ ਕੀਤਾ
9 ਸਤੰਬਰ ਨੂੰ ਸੰਘੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼; ED summons BJP worker who filed petition in HC questioning Rahul Gandhi's citizenship
ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਰਨਾਟਕ ਭਾਜਪਾ ਦੇ ਇੱਕ ਵਰਕਰ ਜਿਸ ਨੇ ਅਲਾਹਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਸੀ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਇੱਕ ਬਰਤਾਨਵੀ ਨਾਗਰਿਕ ਹਨ, ਨੂੰ ਤਲਬ ਕੀਤਾ ਹੈ।
ਵਿਅਕਤੀ ਦੀ ਪਛਾਣ ਐੱਸ. ਵਿਗਨੇਸ਼ ਸ਼ਿਸ਼ੀਰ ਵਜੋਂ ਦੱਸੀ ਗਈ ਹੈ ਜਿਸ ਨੂੰ 9 ਸਤੰਬਰ ਨੂੰ ਸੰਘੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। Enforcement Directorate (ਈਡੀ) ਦੇ ਸੂਤਰਾਂ ਨੇ ਕਿਹਾ ਕਿ ਉਸ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) Foreign Exchange Management Act (FEMA) ਦੇ ਉਪਬੰਧਾਂ ਅਨੁਸਾਰ ਮਾਮਲੇ ਵਿੱਚ ਉਸ ਕੋਲ ਮੌਜੂਦ ਸਾਰੇ ਸਬੂਤਾਂ ਅਤੇ ਦਸਤਾਵੇਜ਼ਾਂ ਨਾਲ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ। ਫੇਮਾ ਤਹਿਤ, ਈਡੀ ਵਿਅਕਤੀਆਂ ਤੇ ਕੰਪਨੀਆਂ ਵੱਲੋਂ ਵਿਦੇਸ਼ੀ ਮੁਦਰਾ ਕਾਨੂੰਨ ਦੀ ਉਲੰਘਣਾ ਨਾਲ ਸਬੰਧਤ ਸ਼ਿਕਾਇਤਾਂ ਦੀ ਜਾਂਚ ਕਰਦੀ ਹੈ।
ਦੂਜੇ ਪਾਸੇ ਇਸ ਮਾਮਲੇ ਬਾਰੇ ਪੁੱਛਣ ’ਤੇ ਕਾਂਗਰਸ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਅਲਾਹਾਬਾਦ ਹਾਈ ਕੋਰਟ ਵਿੱਚ ਦਾਇਰ ਇੱਕ ਜਨਹਿੱਤ ਪਟੀਸ਼ਨ ਵਿੱਚ ਸ਼ਿਸ਼ੀਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਬਰਤਾਨੀਆ ਸਰਕਾਰ ਦੇ ਦਸਤਾਵੇਜ਼ ਅਤੇ ਕੁਝ ਈਮੇਲਾਂ ਤੋਂ ਸਾਬਤ ਹੁੰਦਾ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗਾਂਧੀ ਇੱਕ ਬਰਤਾਨਵੀ ਨਾਗਰਿਕ ਹਨ ਅਤੇ ਇਸ ਕਾਰਨ ਉਹ ਭਾਰਤ ਵਿੱਚ ਚੋਣ ਲੜਨ ਦੇ ਅਯੋਗ ਹਨ।
ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ 30 ਅਗਸਤ ਨੂੰ ਕੇਂਦਰ ਸਰਕਾਰ ਵੱਲੋਂ ਸ਼ਿਸ਼ਿਰ ਨੂੰ 24 ਘੰਟੇ ਸੁਰੱਖਿਆ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਸੀ।