ਈਡੀ ਵੱਲੋਂ 322 ਬੈਂਕ ਪਾਸਬੁੱਕ ਬਰਾਮਦ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕਲਾਸ ਰੂਮਾਂ ਦੀ ਉਸਾਰੀ ਵਿੱਚ 2,000 ਕਰੋੜ ਰੁਪਏ ਦੇ ਕਥਿਤ ਭ੍ਰਿਸ਼ਟਾਚਾਰ ਦੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 37 ਥਾਵਾਂ ’ਤੇ ਤਲਾਸ਼ੀ ਲੈਣ ਤੋਂ ਦੋ ਦਿਨ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ...
Advertisement
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕਲਾਸ ਰੂਮਾਂ ਦੀ ਉਸਾਰੀ ਵਿੱਚ 2,000 ਕਰੋੜ ਰੁਪਏ ਦੇ ਕਥਿਤ ਭ੍ਰਿਸ਼ਟਾਚਾਰ ਦੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 37 ਥਾਵਾਂ ’ਤੇ ਤਲਾਸ਼ੀ ਲੈਣ ਤੋਂ ਦੋ ਦਿਨ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਿਹਾ ਕਿ ਉਸ ਨੇ ਸ਼ੱਕੀ ਖਾਤਿਆਂ ਨਾਲ ਜੁੜੀਆਂ 322 ਬੈਂਕ ਪਾਸਬੁੱਕ ਬਰਾਮਦ ਕੀਤੀਆਂ ਹਨ। ਈਡੀ ਨੇ ਦਿੱਲੀ ਸਰਕਾਰ ਨਾਲ ਸਬੰਧਤ ਅਸਲ ਵਿਭਾਗੀ ਫਾਈਲਾਂ ਦੇ ਨਾਲ-ਨਾਲ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੇ ਅਧਿਕਾਰੀਆਂ ਦੇ ਨਾਂ ਤੇ ਅਹੁਦੇ ਵਾਲੀਆਂ ਰਬੜ ਦੀਆਂ ਮੋਹਰਾਂ ਵੀ ਬਰਾਮਦ ਕੀਤੀਆਂ ਹਨ। ਏਜੰਸੀ ਨੇ ਕਿਹਾ ਕਿ ਇਨ੍ਹਾਂ ਖਾਤਿਆਂ ਨੂੰ ਮਜ਼ਦੂਰਾਂ ਦੇ ਨਾਂ ’ਤੇ ਖੋਲ੍ਹਿਆ ਗਿਆ ਸੀ ਅਤੇ ਜਾਇਜ਼ ਲੈਣ-ਦੇਣ ਦੀ ਆੜ ਹੇਠ ਸਰਕਾਰੀ ਫੰਡਾਂ ਨੂੰ ਹੋਰ ਪਾਸੇ ਵਰਤਿਆ ਗਿਆ ਸੀ।
Advertisement
Advertisement
×