ਈਡੀ ਵੱਲੋਂ ਹਿਮਾਚਲ ਪ੍ਰਦੇਸ਼ ਵਿਚ ਛੇ ਟਿਕਾਣਿਆਂ ’ਤੇ ਛਾਪੇ, 50 ਲੱਖ ਦੀ ਨਕਦੀ ਜ਼ਬਤ
ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਨਾਲਦੇਹਰਾ ਸਣੇ ਹਿਮਾਚਲ ਪ੍ਰਦੇਸ਼ ਵਿਚ ਛੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। ਰਿਪੋਰਟਾਂ ਮੁਤਾਬਕ ਜਿਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ਵਿਚ ਮਾਨਵਇੰਦਰ ਸਿੰਘ ਤੇ ਉਸ ਦੀ ਪਤਨੀ ਸਾਗਰੀ ਸਿੰਘ ਅਤੇ ਦਿੱਲੀ ਅਧਾਰਿਤ ਇੰਪੀਰੀਅਲ ਗਰੁੱਪ ਨਾਲ ਸਬੰਧਤ...
Advertisement
ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਨਾਲਦੇਹਰਾ ਸਣੇ ਹਿਮਾਚਲ ਪ੍ਰਦੇਸ਼ ਵਿਚ ਛੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। ਰਿਪੋਰਟਾਂ ਮੁਤਾਬਕ ਜਿਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ਵਿਚ ਮਾਨਵਇੰਦਰ ਸਿੰਘ ਤੇ ਉਸ ਦੀ ਪਤਨੀ ਸਾਗਰੀ ਸਿੰਘ ਅਤੇ ਦਿੱਲੀ ਅਧਾਰਿਤ ਇੰਪੀਰੀਅਲ ਗਰੁੱਪ ਨਾਲ ਸਬੰਧਤ ਵਿਅਕਤੀਆਂ ਦੀਆਂ ਜਾਇਦਾਦਾਂ ਸ਼ਾਮਲ ਹਨ।
ਤਲਾਸ਼ੀ ਮੁਹਿੰਮ ਦੌਰਾਨ ਵੱਖ-ਵੱਖ ਅਪਰਾਧਕ ਦਸਤਾਵੇਜ਼, ਡਿਜੀਟਲ ਸਬੂਤ, ਲਗਪਗ 50 ਲੱਖ ਰੁਪਏ ਦੀ ਨਕਦੀ, ਜਿਸ ਵਿੱਚ ਪੁਰਾਣੇ 500 ਰੁਪਏ ਦੇ ਕਰੰਸੀ ਨੋਟ, ਵਿਦੇਸ਼ੀ ਮੁਦਰਾ, ਬੇਨਾਮੀ ਵਿੱਤੀ ਜਾਇਦਾਦਾਂ ਅਤੇ ਮਾਨਵਿੰਦਰ ਸਿੰਘ ਦੇ ਨਾਮ ’ਤੇ ਵਿਦੇਸ਼ਾਂ ਵਿੱਚ ਰੱਖੇ ਬੈਂਕ ਖਾਤਿਆਂ ਨਾਲ ਸਬੰਧਤ ਸਬੂਤ ਕਬਜ਼ੇ ਵਿਚ ਲਏ ਗਏ।
Advertisement
ਈਡੀ ਨੇ ਸਿੰਗਾਪੁਰ, ਦੁਬਈ, ਬ੍ਰਿਟਿਸ਼ ਵਰਜਿਨ ਆਈਲੈਂਡਜ਼ ਅਤੇ ਥਾਈਲੈਂਡ ਵਿੱਚ ਸਥਿਤ ਵਿਦੇਸ਼ੀ ਬੈਂਕ ਖਾਤੇ ਦੀ ਪਾਸਬੁੱਕ (ਜਿਸ ਦੀ ਕੀਮਤ 80 ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ) ਵੀ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ ਤਿੰਨ ਲਾਕਰਾਂ ਨੂੰ ਵੀ ਫ੍ਰੀਜ਼ ਕੀਤਾ ਗਿਆ ਹੈ।
Advertisement
×