ਈਡੀ ਵੱਲੋਂ ਰਿਲਾਇੰਸ ਪਾਵਰ ‘ਫ਼ਰਜ਼ੀ’ ਬੈਂਕ ਗਾਰੰਟੀ ਕੇਸ ’ਚ ਤੀਜੀ ਗ੍ਰਿਫ਼ਤਾਰੀ
ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਾਰੋਬਾਰੀ ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਪਾਵਰ ਵੱਲੋਂ ਜਾਰੀ 68 ਕਰੋੜ ਰੁਪਏ ਦੀ ਕਥਿਤ ਫ਼ਰਜ਼ੀ ਗਾਰੰਟੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਤੀਜੀ ਗ੍ਰਿਫ਼ਤਾਰੀ ਕੀਤੀ ਹੈ। ਈਡੀ ਨੇ ਅਮਰ ਨਾਥ ਦੱਤਾ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ...
ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਾਰੋਬਾਰੀ ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਪਾਵਰ ਵੱਲੋਂ ਜਾਰੀ 68 ਕਰੋੜ ਰੁਪਏ ਦੀ ਕਥਿਤ ਫ਼ਰਜ਼ੀ ਗਾਰੰਟੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਤੀਜੀ ਗ੍ਰਿਫ਼ਤਾਰੀ ਕੀਤੀ ਹੈ। ਈਡੀ ਨੇ ਅਮਰ ਨਾਥ ਦੱਤਾ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ (PMLA) ਦੀਆਂ ਵੱਖ ਵੱਖ ਵਿਵਸਥਾਵਾਂ ਤਹਿਤ ਵੀਰਵਾਰ ਨੂੰ ਹਿਰਾਸਤ ਵਿਚ ਲਿਆ ਹੈ।
ਅਧਿਕਾਰਤ ਸੂਤਰਾਂ ਨੇ ਕਿਹਾ ਕਿ ਵਿਸ਼ੇਸ਼ ਕੋਰਟ ਨੇ ਦੱਤਾ ਨੂੰ ਚਾਰ ਦਿਨਾਂ ਲਈ ਈਡੀ ਦੀ ਹਿਰਾਸਤ ਵਿਚ ਭੇਜ ਦਿੱਤਾ। ਇਸ ਤੋਂ ਪਹਿਲਾਂ ਸੰਘੀ ਜਾਂਚ ਏਜੰਸੀ ਨੇ ਜਾਂਚ ਦੀ ਕੜੀ ਵਜੋਂ ਰਿਲਾਇੰਸ ਪਾਵਰ ਦੇ ਸਾਬਕਾ ਸੀਐੱਫਓ ਅਸ਼ੋਕ ਕੁਮਾਰ ਪਾਲ ਤੇ ਇਕ ਨਿੱਜੀ ਵਿਅਕਤੀ ਪਾਰਥਾ ਸਾਰਥੀ, ਜੋ ਉੜੀਸਾ ਅਧਾਰਿਤ ਕੰਪਨੀ ਬਿਸਵਾਲ ਟਰੇਡਲਿੰਕ ਦਾ ਐੱਮਡੀ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਮਾਮਲਾ ਰਿਲਾਇੰਸ ਪਾਵਰ ਦੀ ਸਹਾਇਕ ਕੰਪਨੀ, ਰਿਲਾਇੰਸ ਐਨਯੂ ਬੇਸ ਲਿਮਟਿਡ ਵੱਲੋਂ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (SECI) ਨੂੰ ਜਮ੍ਹਾਂ ਕਰਵਾਈ ਗਈ 68.2 ਕਰੋੜ ਰੁਪਏ ਦੀ ਬੈਂਕ ਗਰੰਟੀ ਨਾਲ ਸਬੰਧਤ ਹੈ, ਜੋ ਕਿ ਇੱਕ ਸੂਚੀਬੱਧ ਕੰਪਨੀ ਤੇ ਰਿਲਾਇੰਸ ਪਾਵਰ ਦੀ ਸਹਾਇਕ ਕੰਪਨੀ ਹੈ। ਇਹ ਬੈਂਕ ਗਾਰੰਟੀ ਮਗਰੋਂ ਫ਼ਰਜ਼ੀ ਨਿਕਲੀ। ਇਹ ਕੰਪਨੀ ਪਹਿਲਾਂ ਮਹਾਰਾਸ਼ਟਰ ਐਨਰਜੀ ਜਨਰੇਸ਼ਨ ਲਿਮਟਿਡ ਵਜੋਂ ਜਾਣੀ ਜਾਂਦੀ ਸੀ।

