DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਈ-ਜ਼ੀਰੋ ਐੱਫਆਈਆਰ ਸਾਈਬਰ ਅਪਰਾਧੀਆਂ ਨੂੰ ਫੜਨ ’ਚ ਸਹਾਈ ਹੋਵੇਗੀ: ਸ਼ਾਹ

ਨਵੀਂ ਦਿੱਲੀ, 19 ਮਈਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਨੇ ਨਵੀਂ ਈ-ਜ਼ੀਰੋ ਐੱਫਆਈਆਰ ਸ਼ੁਰੂ ਕੀਤੀ ਹੈ, ਜਿਸ ਨਾਲ ਸਾਈਬਰ ਅਪਰਾਧੀਆਂ ਨੂੰ ਬਹੁਤ ਤੇਜ਼ੀ ਨਾਲ ਨੱਪਿਆ ਜਾ ਸਕੇਗਾ। ਦਿੱਲੀ ’ਚ ਇਸ ਯੋਜਨਾ...
  • fb
  • twitter
  • whatsapp
  • whatsapp
featured-img featured-img
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਓਸੀਆਈ ਦਾ ਨਵਾਂ ਪੋਰਟਲ ਲਾਂਚ ਕਰਦੇ ਹੋਏ। -ਫੋਟੋ: ਪੀਟੀਆਈ
Advertisement
ਨਵੀਂ ਦਿੱਲੀ, 19 ਮਈਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਨੇ ਨਵੀਂ ਈ-ਜ਼ੀਰੋ ਐੱਫਆਈਆਰ ਸ਼ੁਰੂ ਕੀਤੀ ਹੈ, ਜਿਸ ਨਾਲ ਸਾਈਬਰ ਅਪਰਾਧੀਆਂ ਨੂੰ ਬਹੁਤ ਤੇਜ਼ੀ ਨਾਲ ਨੱਪਿਆ ਜਾ ਸਕੇਗਾ। ਦਿੱਲੀ ’ਚ ਇਸ ਯੋਜਨਾ ਨੂੰ ਪਾਇਲਟ ਪ੍ਰਾਜੈਕਟ ਵਜੋਂ ਲਾਂਚ ਕੀਤਾ ਗਿਆ ਹੈ। ਸ਼ਾਹ ਨੇ ਕਿਹਾ ਕਿ ਨਵੀਂ ਪ੍ਰਣਾਲੀ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ (ਐੱਨਸੀਆਰਪੀ) ਅਤੇ ਹੈਲਪਲਾਈਨ ਨੰਬਰ 1930 ’ਤੇ ਦਰਜ ਸਾਈਬਰ ਵਿੱਤੀ ਅਪਰਾਧਾਂ ਨੂੰ ਆਪਣੇ ਆਪ ਐੱਫਆਈਆਰ ’ਚ ਬਦਲ ਦੇਵੇਗੀ। ਸ਼ੁਰੂ ’ਚ 10 ਲੱਖ ਰੁਪਏ ਤੋਂ ਉਪਰ ਦੀਆਂ ਠੱਗੀਆਂ ਦੇ ਮਾਮਲੇ ਸਿੱਝੇ ਜਾਣਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਛੇਤੀ ਹੀ ਪ੍ਰਾਜੈਕਟ ਨੂੰ ਪੂਰੇ ਮੁਲਕ ’ਚ ਲਾਂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਾਈਬਰ-ਸੁਰੱਖਿਅਤ ਭਾਰਤ ਦੇ ਨਿਰਮਾਣ ਲਈ ਸਾਈਬਰ ਸੁਰੱਖਿਆ ਗਰਿੱਡ ਨੂੰ ਹੱਲਾਸ਼ੇਰੀ ਦੇ ਰਹੀ ਹੈ। ਆਈ4ਸੀ ਦਾ ਗਠਨ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੀਤਾ ਗਿਆ ਸੀ ਅਤੇ ਇਹ ਦੇਸ਼ ’ਚ ਸਾਈਬਰ ਅਪਰਾਧ ਦੇ ਮਾਮਲਿਆਂ ਨੂੰ ਸਿੱਝਣ ਲਈ ਨੋਡਲ ਸੈਂਟਰ ਹੈ। -ਪੀਟੀਆਈ

ਨਵਾਂ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਪੋਰਟਲ ਲਾਂਚ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਵਾਸੀ ਭਾਰਤੀ ਨਾਗਰਿਕ (ਓਸੀਆਈ) ਦਾ ਨਵਾਂ ਪੋਰਟਲ ਲਾਂਚ ਕੀਤਾ ਹੈ ਤਾਂ ਜੋ ਭਾਰਤੀ ਮੂਲ ਦੇ ਲੋਕਾਂ ਦੀ ਰਜਿਸਟਰੇਸ਼ਨ ਬਿਨਾਂ ਕਿਸੇ ਅੜਿੱਕੇ ਦੇ ਹੋ ਸਕੇ। ਓਵਰਸੀਜ਼ ਸਿਟੀਜ਼ਨਜ਼ ਆਫ਼ ਇੰਡੀਆ ਯੋਜਨਾ 2005 ’ਚ ਲਾਂਚ ਕੀਤੀ ਗਈ ਸੀ। ਇਸ ’ਚ ਭਾਰਤੀ ਮੂਲ ਦੇ ਸਾਰੇ ਵਿਅਕਤੀਆਂ (ਪੀਆਈਓਜ਼) ਦੇ ਓਸੀਆਈ ਵਜੋਂ ਰਜਿਸਟਰ ਹੋਣ ਦਾ ਪ੍ਰਬੰਧ ਹੈ, ਜੋ 26 ਜਨਵਰੀ, 1950 ਨੂੰ ਜਾਂ ਉਸ ਤੋਂ ਬਾਅਦ ਭਾਰਤ ਦੇ ਨਾਗਰਿਕ ਸਨ ਜਾਂ 26 ਜਨਵਰੀ, 1950 ਨੂੰ ਨਾਗਰਿਕ ਬਣਨ ਦੇ ਯੋਗ ਜਾਂ ਉਨ੍ਹਾਂ ਦੇ ਵੰਸ਼ਜ਼ ਹਨ। ਨਵਾਂ ਪੋਰਟਲ ociservices.gov.in/online ਲੋਕਾਂ ਨੂੰ ਆਸਾਨੀ ਨਾਲ ਉਪੱਲਬਧ ਹੋਵੇਗਾ। ਕੋਈ ਵੀ ਵਿਅਕਤੀ ਜਿਸ ਦੇ ਮਾਪੇ ਜਾਂ ਦਾਦਾ-ਦਾਦੀ ਜਾਂ ਪੜਦਾਦਾ-ਪੜਦਾਦੀ ’ਚੋਂ ਕੋਈ ਪਾਕਿਸਤਾਨ, ਬੰਗਾਲਦੇਸ਼ ਜਾਂ ਅਜਿਹੇ ਕਿਸੇ ਹੋਰ ਮੁਲਕ ਦਾ ਨਾਗਰਿਕ ਹੈ ਜਾਂ ਰਿਹਾ ਹੈ, ਉਹ ਓਸੀਆਈ ਕਾਰਡਧਾਰਕ ਵਜੋਂ ਰਜਿਸਟਰੇਸ਼ਨ ਦੇ ਯੋਗ ਨਹੀਂ ਹੋਵੇਗਾ। -ਪੀਟੀਆਈ

Advertisement

Advertisement
×