duplicate voter I card: ਤਿੰਨ ਮਹੀਨਿਆਂ ਵਿੱਚ ਫਰਜ਼ੀ ਵੋਟਰ ਕਾਰਡ ਦਾ ਮਸਲਾ ਹੱਲ ਹੋਵੇਗਾ: ਚੋਣ ਕਮਿਸ਼ਨ
ਦਹਾਕਿਆਂ ਪੁਰਾਣੀ ਸਮੱਸਿਆ ਹੱਲ ਹੋਣ ਦੀ ਆਸ
Advertisement
ਨਵੀਂ ਦਿੱਲੀ, 7 ਮਾਰਚ
Decades-long' duplicate voter I card numbers issue to be addressed in 3 months: EC: ਭਾਰਤੀ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਹ ਅਗਲੇ ਤਿੰਨ ਮਹੀਨਿਆਂ ਵਿੱਚ ਦਹਾਕਿਆਂ ਤੋਂ ਦਰਪੇਸ਼ ਫਰਜ਼ੀ ਵੋਟਰ ਕਾਰਡ ਮਸਲੇ ਨੂੰ ਹੱਲ ਕਰੇਗਾ। ਚੋਣ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ ਵੋਟਰ ਦੁਨੀਆ ਭਰ ਵਿਚ ਸਭ ਤੋਂ ਵੱਧ ਹਨ ਜਿਨ੍ਹਾਂ ਵਿੱਚ 99 ਕਰੋੜ ਤੋਂ ਵੱਧ ਰਜਿਸਟਰਡ ਵੋਟਰ ਹਨ। ਚੋਣ ਕਮਿਸ਼ਨ ਡੁਪਲੀਕੇਟ ਇਲੈਕਟੋਰਲ ਫੋਟੋ ਆਈਡੈਂਟਿਟੀ ਕਾਰਡ ਦੇ ਮੁੱਦੇ ’ਤੇ ਪਹਿਲਾਂ ਹੀ ਨੋਟਿਸ ਲੈ ਚੁੱਕਾ ਹੈ। ਦੱਸਣਾ ਬਣਦਾ ਹੈ ਕਿ ਹਰ ਇੱਕ ਵੋਟਰ ਆਪਣੀ ਵੋਟ ਸਿਰਫ ਉਸ ਪੋਲਿੰਗ ਸਟੇਸ਼ਨ ’ਤੇ ਪਾ ਸਕਦਾ ਹੈ ਜਿਸ ਖਾਸ ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ਨਾਲ ਉਹ ਜੁੜਿਆ ਹੁੰਦਾ ਹੈ। ਚੋਣ ਅਥਾਰਟੀ ਨੇ ਕਿਹਾ ਕਿ ਉਸ ਨੇ ਹੁਣ ਤਕਨੀਕੀ ਟੀਮਾਂ ਅਤੇ ਸਬੰਧਤ ਰਾਜ ਮੁੱਖ ਚੋਣ ਅਧਿਕਾਰੀਆਂ ਨਾਲ ਇਸ ਮਾਮਲੇ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ ਜਿਸ ਤੋਂ ਬਾਅਦ ਇਸ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਨੂੰ ਹੱਲ ਕੀਤਾ ਜਾਵੇਗਾ।
Advertisement
Advertisement
×