DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸ਼ੇ ਵਿੱਚ ਧੁੱਤ ਇੰਜੀਨੀਅਰ ਨੇ ਪੈਦਲ ਯਾਤਰੀਆਂ ਨੂੰ ਦਰੜਿਆ; 5 ਦੀ ਮੌਤ

ਦੋ ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ; ਪੁਲੀਸ ਨੇ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਆਗਰਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਪੈਦਲ ਚੱਲਣ ਵਾਲਿਆਂ ਨੂੰ ਕੁਝ ਯਾਤਰੀਆਂ ਨੂੰ ਦਰੜ ਦਿੱਤਾ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦੋ ਜ਼ਖ਼ਮੀ ਹੋ ਗਏ।

ਸਹਾਇਕ ਪੁਲੀਸ ਕਮਿਸ਼ਨਰ (ਏਸੀਪੀ) ਸ਼ੇਸ਼ ਮਨੀ ਉਪਾਧਿਆਏ ਨੇ ਕਿਹਾ ਕਿ ਗੰਭੀਰ ਜ਼ਖਮੀ ਪੰਜ ਵਿਅਕਤੀਆਂ ਨੂੰ ਸਰੋਜਨੀ ਨਾਇਡੂ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਪੰਜਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਬਬਲੀ (33), ਭਾਨੂ ਪ੍ਰਤਾਪ (25), ਕਮਲ (23), ਕ੍ਰਿਸ਼ (20) ਅਤੇ ਬੰਤੇਸ਼ (21) ਵਜੋਂ ਹੋਈ ਹੈ।

Advertisement

ਪੁਲੀਸ ਨੇ ਦੱਸਿਆ ਕਿ ਭਾਨੂ ਪ੍ਰਤਾਪ ਇੱਕ ਨਿੱਜੀ ਕੰਪਨੀ ਲਈ ਪਾਰਸਲ ਡਿਲੀਵਰੀ ਏਜੰਟ ਵਜੋਂ ਕੰਮ ਕਰਦਾ ਸੀ। ਕਮਲ ਅਤੇ ਕ੍ਰਿਸ਼ ਦੋਸਤ ਸਨ।

Advertisement

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕ੍ਰਿਸ਼ ਸ਼ਨੀਵਾਰ ਨੂੰ ਦਿੱਲੀ ਲਈ ਰਵਾਨਾ ਹੋਣ ਵਾਲਾ ਸੀ ਅਤੇ ਉਸਨੇ ਅਤੇ ਕਮਲ ਦੋਵਾਂ ਨੇ ਇਕੱਠੇ ਯਾਤਰਾ ਕਰਨ ਦੀ ਯੋਜਨਾ ਬਣਾਈ ਸੀ।

ਇਹ ਹਾਦਸਾ ਨਿਊ ਆਗਰਾ ਪੁਲੀਸ ਸਟੇਸ਼ਨ ਖੇਤਰ ਵਿੱਚ, ਨਾਗਲਾ ਬੁਧੀ ਦੇ ਨੇੜੇ, ਕੇਂਦਰੀ ਹਿੰਦੀ ਸੰਸਥਾ ਤੋਂ ਅੱਗੇ ਵਾਪਰਿਆ। ਪੁਲੀਸ ਸੂਤਰਾਂ ਨੇ ਹਾਦਸੇ ਵਿੱਚ ਸ਼ਾਮਲ ਡਰਾਈਵਰ ਦੀ ਪਛਾਣ ਅੰਸ਼ੂ ਗੁਪਤਾ (40) ਵਜੋਂ ਕੀਤੀ ਹੈ, ਜੋ ਕਿ ਆਗਰਾ ਦਾ ਰਹਿਣ ਵਾਲਾ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਾਦਸੇ ਸਮੇਂ ਅੰਸ਼ੂ ਕਥਿਤ ਤੌਰ ’ਤੇ ਨਸ਼ੇ ਵਿੱਚ ਸੀ।

ਚਸ਼ਮਦੀਦ ਗਵਾਹ ਦੇ ਅਨੁਸਾਰ, ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਪਲਟ ਗਈ ਅਤੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਸੱਤ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ। ਦੋ ਹੋਰ, ਜਿਨ੍ਹਾਂ ਦੀ ਪਛਾਣ ਰਾਹੁਲ ਅਤੇ ਗੋਲੂ ਵਜੋਂ ਹੋਈ ਹੈ, ਦਾ ਇਲਾਜ ਚੱਲ ਰਿਹਾ ਹੈ।

ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ।

Advertisement
×