ਨਵੀਂ ਮੁੰਬਈ ਵਿੱਚ ਸੜਕੀ ਝਗੜੇ ਤੋਂ ਬਾਅਦ ਟਰੱਕ ਡਰਾਈਵਰ ਨੂੰ ਐੱਸ ਯੂ ਵੀ ਵਿੱਚ ਅਗਵਾ ਕਰਨ ਦੇ ਮੁਲਜ਼ਮ ਸਾਬਕਾ ਆਈ ਏ ਐੱਸ ਪ੍ਰੋਬੇਸ਼ਨਰ ਪੂਜਾ ਖੇੜਕਰ ਦਾ ਪਿਤਾ ਅਤੇ ਉਸ ਦਾ ਸੁਰੱਖਿਆ ਕਰਮੀ ਐਤਵਾਰ ਤੋਂ ਆਪਣੀ ਗੱਡੀ ਸਮੇਤ ਲਾਪਤਾ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਆਪਣੇ ਘਰ ਵਿੱਚ ਦਾਖਲ ਹੋਣ ਤੋਂ ਰੋਕਣ ਵਾਲੀ ਖੇੜਕਰ ਦੀ ਮਾਂ ਮਨੋਰਮਾ ਵੀ ਲਾਪਤਾ ਹੈ। ਡਰਾਈਵਰ ਪ੍ਰਹਿਲਾਦ ਕੁਮਾਰ (22) ਨੂੰ ਸ਼ਨਿਚਰਵਾਰ ਸ਼ਾਮ ਨੂੰ ਅਗਵਾ ਕਰਨ ਤੋਂ ਕੁਝ ਘੰਟਿਆਂ ਬਾਅਦ ਖੇੜਕਰ ਦੇ ਘਰੋਂ ਛੁਡਵਾ ਲਿਆ ਗਿਆ ਸੀ। ਨਵੀਂ ਮੁੰਬਈ ਦੇ ਰਬਾਲੇ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਨਵੀਂ ਮੁੰਬਈ ਦੇ ਮੁਲੰਡ-ਐਰੋਲੀ ਰੋਡ ’ਤੇ ਉਸ ਵੇਲੇ ਵਾਪਰੀ ਸੀ, ਜਦੋਂ ਪ੍ਰਹਿਲਾਦ ਦਾ ਕੰਕਰੀਟ ਮਿਕਸਰ ਟਰੱਕ ਲੈਂਡ ਕਰੂਜ਼ਰ ਕਾਰ ਨਾਲ ਟਕਰਾਅ ਗਿਆ ਸੀ ਅਤੇ ਬਾਅਦ ਵਿੱਚ ਉਸ ਦੀ ਐੱਸ ਯੂ ਵੀ ਵਿੱਚ ਸਵਾਰ ਪੂਜਾ ਖੇੜਕਰ ਦੇ ਪਿਤਾ ਦਿਲੀਪ ਖੇੜਕਰ ਅਤੇ ਉਸ ਦੇ ਸੁਰੱਖਿਆ ਕਰਮੀ ਪ੍ਰਫੁੱਲ ਸਾਲੁੰਖੇ ਨਾਲ ਬਹਿਸ ਹੋ ਗਈ ਸੀ। ਅਧਿਕਾਰੀ ਅਨੁਸਾਰ ਉਨ੍ਹਾਂ ਨੇ ਕੁਮਾਰ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਇਆ ਤੇ ਉਸ ਨੂੰ ਪੂਜਾ ਖੇੜਕਰ ਦੇ ਬੰਗਲੇ ਵਿੱਚ ਲੈ ਗਏ। ਡੀ ਸੀ ਪੀ (ਨਵੀਂ ਮੁੰਬਈ ਜ਼ੋਨ -1) ਪੰਕਜ ਦਹਾਣੇ ਨੇ ਦੱਸਿਆ ਕਿ ਐੱਸ ਯੂ ਵੀ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਡਰਾਈਵਰ ਨੂੰ ਅਗਵਾ ਕੀਤਾ ਗਿਆ ਸੀ। ਹਾਲਾਂਕਿ ਕਾਰ ਸਵਾਰਾਂ ਬਾਰੇ ਹਾਲੇ ਕੁੱਝ ਪਤਾ ਨਹੀਂ ਲੱਗਿਆ।
+
Advertisement
Advertisement
Advertisement
Advertisement
×