DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੀਆਰਡੀਓ ਵੱਲੋਂ ‘ਪ੍ਰਲਏ’ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼

ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਛੋਟੀ ਦੂਰੀ ਦੀ ਬੈਲਸਟਿਕ ਮਿਜ਼ਾਈਲ 200 ਤੋਂ 500 ਕਿਲੋਮੀਟਰ ਤੱਕ ਦੇ ਨਿਸ਼ਾਨਿਆਂ ਨੂੰ ਫੁੰਡਣ ਦੇ ਸਮਰੱਥ
  • fb
  • twitter
  • whatsapp
  • whatsapp
featured-img featured-img
ਫੋਟੋ: ਰੱਖਿਆ ਮੰਤਰਾਲਾ
Advertisement

ਰੱਖਿਆ ਖੋਜ ਤੇ ਵਿਕਾਸ ਸੰਸਥਾ (DRDO) ਨੇ ਪ੍ਰਲਏ ਮਿਜ਼ਾਈਲ ਦੇ ਉਪਰੋਥੱਲੀ ਦੋ ਸਫ਼ਲ ਪ੍ਰੀਖਣ ਕੀਤੇ ਹਨ। ਇਨ੍ਹਾਂ ਦੋ ਸਫ਼ਲ ਅਜ਼ਮਾਇਸ਼ਾਂ ਮਗਰੋਂ ਪ੍ਰਲਏ ਮਿਜ਼ਾਈਲ ਨੂੰ ਨੇੜ ਭਵਿੱਖ ਵਿਚ ਭਾਰਤੀ ਸੈਨਾਵਾਂ ’ਚ ਸ਼ਾਮਲ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।

ਪ੍ਰਲਏ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀ ਛੋਟੀ ਦੂਰੀ ਦੀ ਬੈਲਸਟਿਕ ਮਿਜ਼ਾਈਲ (SRBM) ਹੈ ਜੋ ਭਾਰਤ ਦੀਆਂ ਰਣਨੀਤਕ ਫੌਜੀ ਸਮਰੱਥਾਵਾਂ ਨੂੰ ਵਧਾਉਣ ਲਈ ਤਿਆਰ ਕੀਤੀ ਗਈ ਹੈ। ਇਸ ਦੀ ਰੇਂਜ 200 ਕਿਲੋਮੀਟਰ ਤੋਂ 500 ਕਿਲੋਮੀਟਰ ਦੇ ਵਿਚਕਾਰ ਹੈ। ਇਹ ਪਾਕਿਸਤਾਨ ਦੇ ਰਣਨੀਤਕ ਪਰਮਾਣੂ ਹਥਿਆਰਾਂ ਦਾ ਜਵਾਬ ਹੈ ਕਿਉਂਕਿ ਇਹ ਮਿਜ਼ਾਈਲ ਪਰਮਾਣੂ ਹਥਿਆਰ ਲੈ ਜਾ ਸਕਦੀ ਹੈ।

Advertisement

ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਅਜ਼ਮਾਇਸ਼  ਦੋ ਵੱਖ-ਵੱਖ ਦਿਨਾਂ ਸੋਮਵਾਰ ਅਤੇ ਮੰਗਲਵਾਰ ਨੂੰ ਓਡੀਸਾ ਦੇ ਸਾਹਿਲ ’ਤੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਕੀਤੀ ਗਈ।

ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ. ਕਾਮਤ ਨੇ ਸਫ਼ਲ ਪ੍ਰੀਖਣਾਂ ਲਈ ਵਧਾਈ ਦਿੱਤੀ ਅਤੇ ਕਿਹਾ ਕਿ ‘ਪਹਿਲੇ ਪੜਾਅ ਦੇ ਫਲਾਈਟ ਟੈਸਟ ਪੂਰੇ ਹੋਣ ਨਾਲ ਨੇੜ ਭਵਿੱਖ ਵਿੱਚ ਇਸ ਸਿਸਟਮ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਕਰਨ ਦਾ ਰਾਹ ਪੱਧਰਾ ਹੋਵੇਗਾ।’’

ਪ੍ਰਲਏ ਭਾਰਤ ਵਿਚ ਵਿਕਸਤ ਠੋਸ ਪ੍ਰੋਪੇਲੈਂਟ ਕੁਆਸੀ-ਬੈਲਿਸਟਿਕ ਮਿਜ਼ਾਈਲ ਹੈ ਜੋ ਸਟੀਕ ਨਿਸ਼ਾਨੇ ਨੂੰ ਯਕੀਨੀ ਬਣਾਉਣ ਲਈ ਅਤਿ-ਆਧੁਨਿਕ ਮਾਰਗਦਰਸ਼ਨ ਅਤੇ ਨੈਵੀਗੇਸ਼ਨ ਦੀ ਵਰਤੋਂ ਕਰਦੀ ਹੈ। ਇਹ ਮਿਜ਼ਾਈਲ ਵੱਖ-ਵੱਖ ਟੀਚਿਆਂ ਮੁਤਾਬਕ ਕਈ ਕਿਸਮਾਂ ਦੇ ਹਥਿਆਰ ਲਿਜਾਣ ਦੇ ਸਮਰੱਥ ਹੈ। ਇਹ ਮਿਜ਼ਾਈਲ ਦੁਸ਼ਮਣ ਦੀਆਂ ਰਡਾਰ ਸਥਾਪਨਾਵਾਂ, ਸੰਚਾਰ ਕੇਂਦਰਾਂ, ਕਮਾਂਡ ਅਤੇ ਕੰਟਰੋਲ ਕੇਂਦਰਾਂ ਅਤੇ ਹੋਰ ਮਹੱਤਵਪੂਰਨ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਤਿਆਰ ਕੀਤੀ ਗਈ ਹੈ।

ਉਡਾਣ-ਪ੍ਰੀਖਣਾਂ ਨੂੰ ਡੀਆਰਡੀਓ ਦੇ ਸੀਨੀਅਰ ਵਿਗਿਆਨੀਆਂ, ਭਾਰਤੀ ਹਵਾਈ ਸੈਨਾ ਅਤੇ ਭਾਰਤੀ ਫੌਜ ਦੇ ਨੁਮਾਇੰਦਿਆਂ ਨੇ ਦੇਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫਲ ਉਡਾਣ-ਪ੍ਰੀਖਣਾਂ ਲਈ ਡੀਆਰਡੀਓ, ਹਥਿਆਰਬੰਦ ਸੈਨਾਵਾਂ ਅਤੇ ਉਦਯੋਗ ਦੀ ਸ਼ਲਾਘਾ ਕੀਤੀ ਹੈ। ਸਿੰਘ ਨੇ ਕਿਹਾ ਕਿ ਆਧੁਨਿਕ ਤਕਨਾਲੋਜੀਆਂ ਨਾਲ ਲੈਸ ਇਹ ਮਿਜ਼ਾਈਲ ਹਥਿਆਰਬੰਦ ਸੈਨਾਵਾਂ ਨੂੰ ਖਤਰਿਆਂ ਦੇ ਵਿਰੁੱਧ ਹੋਰ ਤਕਨੀਕੀ ਹੁਲਾਰਾ ਦੇਵੇਗੀ।

Advertisement
×