DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Dr. Manmohan Singh ਦਾ ਅੰਮ੍ਰਿਤਸਰ ਨਾਲ ਰਿਹਾ ਵਿਸ਼ੇਸ਼ ਰਿਸ਼ਤਾ, ਲੋਕ ਭਾਵਨਾਤਮਕ ਯਾਦ ਵਿੱਚ ਡੁੱਬੇ

ਅੰਮ੍ਰਿਤਸਰ, 27 ਦਸੰਬਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨਾਲ ਇੱਕ ਵਿਸ਼ੇਸ਼ ਰਿਸ਼ਤਾ ਬਣਾਇਆ, ਜਿੱਥੇ ਉਨ੍ਹਾਂ ਨੇ ਆਪਣੇ ਕਈ ਸਾਲ ਬਿਤਾਏ ਸਨ। ਡਾ. ਮਨਮੋਹਨ ਸਿੰਘ ਪੰਜਾਬ ਸੂਬੇ ਦੇ ਪਿੰਡ ਗਾਹ ਵਿੱਹ ਪੈਦਾ ਹੋਏ ਸਨ ਜੋ ਕਿ...
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

ਅੰਮ੍ਰਿਤਸਰ, 27 ਦਸੰਬਰ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨਾਲ ਇੱਕ ਵਿਸ਼ੇਸ਼ ਰਿਸ਼ਤਾ ਬਣਾਇਆ, ਜਿੱਥੇ ਉਨ੍ਹਾਂ ਨੇ ਆਪਣੇ ਕਈ ਸਾਲ ਬਿਤਾਏ ਸਨ। ਡਾ. ਮਨਮੋਹਨ ਸਿੰਘ ਪੰਜਾਬ ਸੂਬੇ ਦੇ ਪਿੰਡ ਗਾਹ ਵਿੱਹ ਪੈਦਾ ਹੋਏ ਸਨ ਜੋ ਕਿ ਹੁਣ ਪਾਕਿਸਤਾਨ ਦੇ ਚਕਵਾਲ ਜ਼ਿਲ੍ਹੇ ਵਿੱਚ ਪੈਂਦਾ ਹੈ। ਉਨ੍ਹਾਂ ਆਪਣੀ ਸਕੂਲੀ ਪੜ੍ਹਾਈ ਅੰਮ੍ਰਿਤਸਰ ਤੋਂ ਪੂਰੀ ਕੀਤੀ ਅਤੇ ਇੱਥੋਂ ਦੇ ਹਿੰਦੂ ਕਾਲਜ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ। ਸਿੰਘ ਦੇ ਸੌਤੇਲੇ ਭਰਾ ਸੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਆਪਣੀ ਦਾਦੀ ਨਾਲ ਡੂੰਘਾ ਪਿਆਰ ਸੀ, ਜਿਸ ਨੇ ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਸੀ।

Advertisement

ਪਰਵਾਸ ਕਰਨ ਤੋਂ ਬਾਅਦ ਸਿੰਘ ਪਰਿਵਾਰ ਗ੍ਰੈਜੂਏਟ ਹੋਣ ਤੱਕ ਅੰਮ੍ਰਿਤਸਰ ਵਿੱਚ ਇੱਕ ਛੋਟੇ ਜਿਹੇ ਕਿਰਾਏ ਦੇ ਮਕਾਨ ਵਿੱਚ ਵਸ ਗਿਆ ਸੀ। ਹਿੰਦੂ ਕਾਲਜ ਦੇ ਸੇਵਾਮੁਕਤ ਪ੍ਰੋਫ਼ੈਸਰ ਰਜਿੰਦਰ ਲੂੰਬਾ ਨੇ ਅਰਥ ਸ਼ਾਸਤਰ ਨੂੰ ਉਨ੍ਹਾਂ ਦਾ ਪਸੰਦੀਦਾ ਵਿਸ਼ਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਦੇ ਮਾਤਾ-ਪਿਤਾ ਵੀ ਪਵਿੱਤਰ ਸ਼ਹਿਰ ਨਾਲ ਸਬੰਧਤ ਸਨ। ਲੂੰਬਾ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਸਿੰਘ ਹਿੰਦੂ ਕਾਲਜ ਦੇ ਕਨਵੋਕੇਸ਼ਨ-ਕਮ-ਐਲੂਮਨੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ ਅਤੇ ਇੱਕ ਆਮ ਵਿਅਕਤੀ ਦੀ ਤਰ੍ਹਾਂ ਕਾਲਜ ਸਟਾਫ ਨਾਲ ਗੱਲਬਾਤ ਕੀਤੀ ਸੀ।

ਸਥਾਨਕ ਨਿਵਾਸੀ ਰਾਜ ਕੁਮਾਰ (71) ਨੇ ਪੀਟੀਆਈ ਵੀਡੀਓ ਨੂੰ ਦੱਸਿਆ ਕਿ ਡਾ. ਮਨਮੋਹਨ ਸਿੰਘ ਹਰਿਮੰਦਰ ਸਾਹਿਬ ਦੇ ਨੇੜੇ ਪੇਠਾ ਵਾਲਾ ਬਾਜ਼ਾਰ ਵਿੱਚ ਰਹਿੰਦੇ ਸਨ। ਸਿੰਘ ਨੂੰ ਇੱਕ ਬਹੁਤ ਹੀ ਨਿਮਰ ਵਿਅਕਤੀ ਵਜੋਂ ਯਾਦ ਕਰਦਿਆਂ ਕੁਮਾਰ ਨੇ ਕਿਹਾ ਕਿ ਮੈਂ ਛੋਟੀ ਉਮਰ ਦਾ ਸੀ ਜਦੋਂ ਉਨ੍ਹਾਂ ਦਾ ਪਰਿਵਾਰ ਬਾਹਰ ਸ਼ਿਫਟ ਹੋ ਇਹ ਬਹੁਤ ਵਧੀਆ ਪਰਿਵਾਰ ਸੀ। ਉਨ੍ਹਾਂ ਦੱਸਿਆ ਕਿ ਜਿਸ ਘਰ ’ਚ ਸ੍ਰੀ ਮਨਮੋਹਨ ਦਾ ਪਰਿਵਾਰ ਰਹਿੰਦਾ ਸੀ, ਉਹ ਘਰ ਹੁਣ ਖਸਤਾ ਹਾਲਤ ’ਚ ਹੈ ਕਿਉਂਕਿ ਹੁਣ ਉੱਥੇ ਕੋਈ ਨਹੀਂ ਰਹਿੰਦਾ।

ਅੰਮ੍ਰਿਤਸਰ ਲਈ ਉਨ੍ਹਾਂ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਕਈ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤ ਦੇ ਆਰਥਿਕ ਸੁਧਾਰਾਂ ਦੇ ਨਿਰਮਾਤਾ ਸਿੰਘ ਦਾ ਵੀਰਵਾਰ ਰਾਤ ਨੂੰ ਦਿੱਲੀ ਦੇ ਏਮਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ, ਉਹ 92 ਸਾਲ ਦੇ ਸਨ। ਪੀਟੀਆਈ

Advertisement
×