DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿਆਰ ਕੀ ਜਾਣੇ ਸਰਹੱਦਾਂ ਨੂੰ? Facebook ਦੋਸਤ ਨਾਲ ਵਿਆਹ ਕਰਾਉਣ ਪਾਕਿ ਗਿਆ ਭਾਰਤ ਵਾਸੀ ਜੇਲ੍ਹ ਪੁੱਜਾ

Indian man crosses over illegally into Pakistan to marry Facebook friend, lands in jail
  • fb
  • twitter
  • whatsapp
  • whatsapp
Advertisement

ਇਹ ਆਪਣੇ ਆਪ ’ਚ ਅਜਿਹੀ ਪਹਿਲੀ ਘਟਨਾ ਨਹੀਂ; ਪਹਿਲਾਂ ਵੀ Facebook ਤੇ PUBG ’ਤੇ ਹੋਈਆਂ ਦੋਸਤੀਆਂ ਬਣ ਚੁੱਕਿਆਂ ਨੇ ਸਰਹੱਦਾਂ ਟੱਪਣ ਦਾ ਕਾਰਨ

ਲਾਹੌਰ, 2 ਜਨਵਰੀ

Advertisement

ਆਪਣੀ ਫੇਸਬੁੱਕ ਦੋਸਤ ਨੂੰ ਮਿਲਣ ਤੇ ਵਿਆਹ ਕਰਾਉਣ ਲਈ ਗੈਰਕਾਨੂੰਨੀ ਤੌਰ 'ਤੇ ਪਾਕਿਸਤਾਨ ਗਏ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਨਾਲ ਸਬੰਧਤ 30 ਸਾਲਾ ਵਿਅਕਤੀ  ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ। ਮੁਕਾਮੀ ਪੁਲੀਸ ਮੁਤਾਬਕ ਜਿਸ  ਔਰਤ ਨੂੰ ਮਿਲਣ ਉਹ ਗਿਆ ਸੀ, ਉਹ ਦਾ ਕਹਿਣਾ ਹੈ ਕਿ ਉਹ ਉਸ ਨਾਲ ਵਿਆਹ/ਨਿਕਾਹ ਨਹੀਂ ਕਰਵਾਉਣਾ ਚਾਹੁੰਦੀ।

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਬਾਦਲ ਬਾਬੂ (Badal Babu from Aligarh, Uttar Pradesh) ਨੂੰ ਪਿਛਲੇ ਹਫ਼ਤੇ ਲਹਿੰਦੇ ਪੰਜਾਬ ਵਿਚ (ਲਾਹੌਰ ਤੋਂ ਕਰੀਬ 240 ਕਿਲੋਮੀਟਰ ਦੂਰ) ਦੇ ਮੰਡੀ ਬਹਾਊਦੀਨ ਜ਼ਿਲ੍ਹੇ (Mandi Bahauddin) ਵਿੱਚ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲੀਸ ਨੇ ਬਾਕਾਇਦਾ ਬਾਬੂ ਦੀ ਫੇਸਬੁੱਕ ਦੋਸਤ 21 ਸਾਲਾ ਸਨਾ ਰਾਣੀ (Sana Rani) ਦਾ ਬਿਆਨ ਦਰਜ ਕੀਤਾ ਹੈ, ਜਿਸ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਾਉਣ ਦੀ  ਚਾਹਵਾਨ ਨਹੀਂ ਹੈ।

ਪੰਜਾਬ ਪੁਲੀਸ ਦੇ ਇੱਕ ਅਧਿਕਾਰੀ ਨਾਸਿਰ ਸ਼ਾਹ ਨੇ ਵੀਰਵਾਰ ਨੂੰ ਪੀਟੀਆਈ ਨੂੰ ਦੱਸਿਆ, ‘‘ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਸਨਾ ਰਾਣੀ ਕਿਹਾ ਕਿ ਬਾਬੂ ਅਤੇ ਉਹ ਪਿਛਲੇ ਢਾਈ ਸਾਲਾਂ ਤੋਂ ਫੇਸਬੁੱਕ 'ਤੇ ਦੋਸਤ ਹਨ। ਪਰ ਉਹ ਉਸ ਨਾਲ ਵਿਆਹ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੀ।” ਉਸਨੇ ਕਿਹਾ ਕਿ ਬਾਬੂ ਗੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਕੇ ਮੰਡੀ ਬਹਾਊਦੀਨ ਵਿੱਚ ਸਨਾ ਰਾਣੀ ਦੇ ਮੌਂਗ ਪਿੰਡ ਪਹੁੰਚਿਆ, ਜਿੱਥੋਂ ਉਸ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ।

ਜਦੋਂ ਅਫ਼ਸਰ ਨੂੰ ਪੁੱਛਿਆ ਗਿਆ ਕਿ ਕੀ ਬਾਬੂ ਦੀ ਰਾਣੀ ਨਾਲ ਮੁਲਾਕਾਤ ਹੋਈ ਸੀ, ਤਾਂ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ। ਇਹ ਵੀ ਆਜ਼ਾਦਾਨਾ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕੀ ਰਾਣੀ ਨੇ ਕਿਸੇ ਦਬਾਅ ਹੇਠ ਬਾਬੂ ਨਾਲ ਵਿਆਹ ਕਰਨ ਤੋਂ ਇਨਕਾਰ ਕੀਤਾ ਹੈ ਜਾਂ ਉਹ ਸੱਚਮੁਚ ਅਜਿਹਾ ਨਹੀਂ ਚਾਹੁੰਦੀ।

ਹਾਲਾਂਕਿ, ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਇੱਕ ਖੁਫੀਆ ਏਜੰਸੀ ਦੇ ਅਧਿਕਾਰੀਆਂ ਨੇ ਰਾਣੀ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਬਾਬੂ ਨਾਲ ਉਸ ਦੇ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਹੈ। ਆਪਣੀ ਗ੍ਰਿਫਤਾਰੀ ਪਿੱਛੋਂ ਬਾਬੂ ਨੇ ਪੁਲੀਸ ਨੂੰ ਆਪਣੀ "ਪ੍ਰੇਮ ਕਹਾਣੀ" ਦੱਸੀ। ਬਾਬੂ ਨੂੰ ਪਾਕਿਸਤਾਨ ਦੇ ਵਿਦੇਸ਼ੀ ਐਕਟ ਦੀਆਂ ਧਾਰਾਵਾਂ 13 ਅਤੇ 14 ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ ਕਿਉਂਕਿ ਉਹ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਦੇ ਮੁਲਕ ਵਿਚ ਦਾਖ਼ਲ ਹੋਇਆ ਸੀ।

ਬਾਅਦ ਵਿੱਚ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਉਸਨੂੰ 14 ਦਿਨਾਂ ਲਈ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਤੋਂ ਕੋਈ ਸੋਸ਼ਲ ਮੀਡੀਆ ਰਾਹੀਂ ਉਪਜੇ ਪਿਆਰ ਕਾਰਨ ਆਪਣੇ ਦੋਸਤ ਨੂੰ ਮਿਲਣ ਲਈ ਪਾਕਿਸਤਾਨ ਵਿੱਚ ਦਾਖਲ ਹੋਇਆ ਹੈ। ਇਸ ਤੋਂ ਪਹਿਲਾਂ ਅੰਜੂ ਨਾਮ ਦੀ ਇੱਕ ਭਾਰਤੀ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਲਈ ਪਾਕਿਸਤਾਨ ਗਈ ਸੀ। ਉਸਨੇ ਇਸਲਾਮ ਕਬੂਲ ਕਰ ਲਿਆ ਅਤੇ ਇੱਕ ਪਾਕਿਸਤਾਨੀ ਵਿਅਕਤੀ ਨਸਰੁੱਲਾ (Nasrullah) ਨਾਲ ਵਿਆਹ ਕੀਤਾ।

ਪਿਛਲੇ ਸਾਲ ਪਾਕਿਸਤਾਨ ਦੀ ਇੱਕ ਔਰਤ ਸੀਮਾ ਹੈਦਰ (Seema Haider) ਨੇ ਪਬਜੀ (PUBG) ਗੇਮ ਰਾਹੀਂ ਇੱਕ ਭਾਰਤੀ ਆਦਮੀ ਨਾਲ ਦੋਸਤੀ ਕੀਤੀ। ਉਹ ਆਪਣੇ ਚਾਰ ਬੱਚਿਆਂ ਨਾਲ ਨੇਪਾਲ ਰਾਹੀਂ ਭਾਰਤ ਆਈ ਅਤੇ ਬਾਅਦ ਵਿੱਚ ਉਸ ਨਾਲ ਵਿਆਹ ਕਰਵਾ ਲਿਆ।

ਇਸੇ ਤਰ੍ਹਾਂ ਪਿਛਲੇ ਸਾਲ, 19 ਸਾਲਾ ਪਾਕਿਸਤਾਨੀ ਕੁੜੀ ਇਕਰਾ ਜੀਵਾਨੀ (Iqra Jiwani) ਦਾ ਇੱਕ ਔਨਲਾਈਨ ਗੇਮ ਰਾਹੀਂ 25 ਸਾਲਾ ਭਾਰਤੀ ਨਾਗਰਿਕ ਮੁਲਾਇਮ ਸਿੰਘ ਯਾਦਵ (Mulayam Singh Yadav) ਪਿਆਰ ਪੈ ਗਿਆ। ਬਾਅਦ ਵਿਚ ਇਕਰਾ ਅਤੇ ਮੁਲਾਇਮ ਨੇ ਨੇਪਾਲ ਵਿੱਚ ਵਿਆਹ ਕਰਵਾ ਲਿਆ। ਪੀਟੀਆਈ

Advertisement
×