ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦੀਵਾਲੀ ਦੀਆਂ ਵਧਾਈਆਂ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਬਲੀ ਸੰਧਿਆ ’ਤੇ ਅੱਜ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਹਾਸ਼ੀਏ ’ਤੇ ਧੱਕੇ ਲੋਕਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਅਤੇ ਉਨ੍ਹਾਂ ਨਾਲ ਖੁਸ਼ੀਆਂ ਸਾਂਝਾ ਕਰਨ ਦਾ ਵੀ ਮੌਕਾ...
Advertisement
ਨਵੀਂ ਦਿੱਲੀ:
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਬਲੀ ਸੰਧਿਆ ’ਤੇ ਅੱਜ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਹਾਸ਼ੀਏ ’ਤੇ ਧੱਕੇ ਲੋਕਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਅਤੇ ਉਨ੍ਹਾਂ ਨਾਲ ਖੁਸ਼ੀਆਂ ਸਾਂਝਾ ਕਰਨ ਦਾ ਵੀ ਮੌਕਾ ਹੈ। ਦੇਸ਼-ਵਿਦੇਸ਼ ’ਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਮੁਰਮੂ ਨੇ ਕਿਹਾ, ‘‘ਸਾਨੂੰ ਭਾਰਤ ਦੀ ਮਾਣਮੱਤੀ ਵਿਰਾਸਤ ’ਤੇ ਮਾਣ ਹੋਣਾ ਚਾਹੀਦਾ ਹੈ। ਚੰਗਿਆਈ ਵਿੱਚ ਵਿਸ਼ਵਾਸ ਨਾਲ ਆਉ ਆਪਾਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ ਤੇ ਸਿਹਤਮੰਦ ਤੇ ਜ਼ਿੰਮੇਵਾਰ ਸਮਾਜ ਬਣਾਉਣ ਦਾ ਅਹਿਦ ਲਈਏ।’’ -ਪੀਟੀਆਈ
Advertisement
Advertisement
×