ਡਿਪਲੋਮੈਟਾਂ ਨੇ ਭਾਜਪਾ ਦਾ ਚੋਣ ਪ੍ਰਚਾਰ ਦੇਖਿਆ
ਜਪਾਨ, ਇੰਡੋਨੇਸ਼ੀਆ, ਡੈੱਨਮਾਰਕ, ਆਸਟਰੇਲੀਆ, ਬਰਤਾਨੀਆ, ਭੂਟਾਨ ਅਤੇ ਦੱਖਣੀ ਅਫਰੀਕਾ ਦੇ ਭਾਰਤ ’ਚ ਕੂਟਨੀਤਕ ਨੁਮਾਇੰਦਿਆਂ ਦਾ ਵਫ਼ਦ ਬਿਹਾਰ ਦੇ ਦੋ ਰੋਜ਼ਾ ਦੌਰੇ ’ਤੇ ਹੈ। ਵਿਦੇਸ਼ੀ ਸਫ਼ੀਰਾਂ ਦੇ ਵਫ਼ਦ ਨੇ ਭਾਜਪਾ ਦੇ ਚੋਣ ਪ੍ਰਚਾਰ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ...
Advertisement 
ਜਪਾਨ, ਇੰਡੋਨੇਸ਼ੀਆ, ਡੈੱਨਮਾਰਕ, ਆਸਟਰੇਲੀਆ, ਬਰਤਾਨੀਆ, ਭੂਟਾਨ ਅਤੇ ਦੱਖਣੀ ਅਫਰੀਕਾ ਦੇ ਭਾਰਤ ’ਚ ਕੂਟਨੀਤਕ ਨੁਮਾਇੰਦਿਆਂ ਦਾ ਵਫ਼ਦ ਬਿਹਾਰ ਦੇ ਦੋ ਰੋਜ਼ਾ ਦੌਰੇ ’ਤੇ ਹੈ। ਵਿਦੇਸ਼ੀ ਸਫ਼ੀਰਾਂ ਦੇ ਵਫ਼ਦ ਨੇ ਭਾਜਪਾ ਦੇ ਚੋਣ ਪ੍ਰਚਾਰ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਨੂੰ ਵੀ ਦੇਖਿਆ। ਭਾਜਪਾ ਦੇ ਵਿਦੇਸ਼ੀ ਮਾਮਲਿਆਂ ਬਾਰੇ ਵਿਭਾਗ ਦੇ ਇੰਚਾਰਜ ਵਿਜੈ ਚੌਥਈਵਾਲੇ ਨੇ ਕਿਹਾ ਕਿ ਵਫ਼ਦ ਨੇ ਆਰਾ ’ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਨੂੰ ਦੇਖਿਆ ਜਿਥੇ ਉਹ ਵੱਡੇ ਪੱਧਰ ’ਤੇ ਲੋਕਾਂ ਦੇ ਉਤਸ਼ਾਹ ਦੇ ਗਵਾਹ ਬਣੇ। ਡਿਪਲੋਮੈਟਾਂ ਨੇ ਭਾਜਪਾ ਦੇ ਸੀਨੀਅਰ ਆਗੂਆਂ ਰਵੀ ਸ਼ੰਕਰ ਪ੍ਰਸਾਦ, ਧਰਮੇਂਦਰ ਪ੍ਰਧਾਨ ਅਤੇ ਵਿਨੋਦ ਤਾਵੜੇ ਨਾਲ ਵੀ ਮੁਲਾਕਾਤ ਕੀਤੀ ਅਤੇ ਜ਼ਮੀਨੀ ਪੱਧਰ ’ਤੇ ਘਰ-ਘਰ ਜਾ ਕੇ ਕੀਤੇ ਜਾ ਰਹੇ ਪ੍ਰਚਾਰ ਦਾ ਜਾਇਜ਼ਾ ਲਿਆ। ਉਹ ਬਾਅਦ ’ਚ ਪਟਨਾ ’ਚ ਭਾਜਪਾ ਦੇ ਦਫ਼ਤਰ ’ਤੇ ਵੀ ਗਏ।
Advertisement
Advertisement 
× 

