ਡਿਜੀਟਲ ਅਰੈਸਟ ਘੁਟਾਲਾ: ਜੰਮੂ ਦੇ ਵਪਾਰੀ ਨਾਲ 4.4 ਕਰੋੜ ਦੀ ਠੱਗੀ ਦੇ ਦੋਸ਼ 'ਚ 3 ਗ੍ਰਿਫ਼ਤਾਰ
ਜੰਮੂ-ਕਸ਼ਮੀਰ ਪੁਲੀਸ ਦੀ ਸਾਈਬਰ ਵਿੰਗ ਨੇ 4.4 ਕਰੋੜ ਰੁਪਏ ਦੇ ਇੱਕ ਆਨਲਾਈਨ ਧੋਖਾਧੜੀ ਦਾ ਪਰਦਾਫਾਸ਼ ਕਰਦੇ ਹੋਏ ਗੁਜਰਾਤ ਦੇ ਸੂਰਤ ਤੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਇਨ੍ਹਾਂ ਨੇ ਜੰਮੂ-ਅਧਾਰਤ ਇੱਕ ਕਾਰੋਬਾਰੀ ਨੂੰ ਡਿਜੀਟਲ...
ਜੰਮੂ-ਕਸ਼ਮੀਰ ਪੁਲੀਸ ਦੀ ਸਾਈਬਰ ਵਿੰਗ ਨੇ 4.4 ਕਰੋੜ ਰੁਪਏ ਦੇ ਇੱਕ ਆਨਲਾਈਨ ਧੋਖਾਧੜੀ ਦਾ ਪਰਦਾਫਾਸ਼ ਕਰਦੇ ਹੋਏ ਗੁਜਰਾਤ ਦੇ ਸੂਰਤ ਤੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਇਨ੍ਹਾਂ ਨੇ ਜੰਮੂ-ਅਧਾਰਤ ਇੱਕ ਕਾਰੋਬਾਰੀ ਨੂੰ ਡਿਜੀਟਲ ਗ੍ਰਿਫ਼ਤਾਰੀ ਅਧੀਨ ਰੱਖਿਆ ਸੀ।
ਜੰਮੂ ਦੇ ਸੀਨੀਅਰ ਸੁਪਰਡੈਂਟ ਆਫ ਪੁਲੀਸ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ ਧੋਖਾਧੜੀ 2 ਸਤੰਬਰ ਨੂੰ ਉਸ ਸਮੇਂ ਸਾਹਮਣੇ ਆਈ ਜਦੋਂ ਕਾਰੋਬਾਰੀ ਨੇ ਇੱਥੇ ਸਾਈਬਰ ਪੁਲੀਸ ਸਟੇਸ਼ਨ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੋਸ਼ ਲਾਇਆ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦਾ ਰੂਪ ਧਾਰਨ ਕਰਕੇ ਸਾਈਬਰ ਅਪਰਾਧੀਆਂ ਨੇ ਉਸ ਨਾਲ ਵੱਡੀ ਰਕਮ ਦੀ ਠੱਗੀ ਮਾਰੀ ਹੈ।
ਐੱਸ ਐੱਸ ਪੀ ਨੇ ਕਿਹਾ ਕਿ ਠੱਗਾਂ ਨੇ ਸ਼ਿਕਾਇਤਕਰਤਾ ’ਤੇ ਝੂਠਾ ਦੋਸ਼ ਲਗਾਇਆ ਕਿ ਉਹ ਆਪਣੇ ਆਧਾਰ ਅਤੇ ਸਿਮ ਕ੍ਰੈਡੈਂਸ਼ੀਅਲਜ਼ ਦੀ ਵਰਤੋਂ ਕਰਕੇ ਮਨੀ ਲਾਂਡਰਿੰਗ ਵਿੱਚ ਸ਼ਾਮਲ ਸੀ।
ਸਿੰਘ ਨੇ ਕਿਹਾ, ‘‘ਉਸ ਨੂੰ ਡਿਜੀਟਲ ਗ੍ਰਿਫ਼ਤਾਰੀ ਹੇਠ ਰੱਖਣ ਤੋਂ ਬਾਅਦ, ਉਨ੍ਹਾਂ ਨੇ ਧੋਖੇ ਨਾਲ ਪੀੜਤ ਨੂੰ ਕਈ ਲੈਣ-ਦੇਣ ਰਾਹੀਂ ਵੱਖ-ਵੱਖ ਬੈਂਕ ਖਾਤਿਆਂ ਵਿੱਚ 4,44,20,000 ਰੁਪਏ ਤਬਦੀਲ ਕਰਨ ਲਈ ਮਜਬੂਰ ਕੀਤਾ।’’
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਈਬਰ ਪੁਲੀਸ ਟੀਮ ਨੇ ਪੈਸੇ ਦੇ ਲੈਣ ਦੇਣ ਦਾ ਪਤਾ ਲਗਾਇਆ, ਬੈਂਕ ਲੈਣ-ਦੇਣ ਦੀ ਜਾਂਚ ਕੀਤੀ, ਮੋਬਾਈਲ
ਸੰਚਾਰ ਦੀ ਪੜਤਾਲ ਕੀਤੀ, ਅਤੇ ਧੋਖਾਧੜੀ ਨਾਲ ਜੁੜੇ ਡਿਜੀਟਲ ਫੁੱਟਪ੍ਰਿੰਟਸ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਧੋਖਾਧੜੀ ਵਿੱਚ ਸ਼ਾਮਲ ਨੈੱਟਵਰਕ ਮੁੱਖ ਤੌਰ 'ਤੇ ਗੁਜਰਾਤ ਤੋਂ ਕੰਮ ਕਰ ਰਿਹਾ ਸੀ।
ਉਨ੍ਹਾਂ ਕਿਹਾ ਕਿ ਇਕ ਅਪਰੇਸ਼ਨ ਦੌਰਾਨ ਤਿੰਨ ਮੁਲਜ਼ਮ ਚੌਹਾਨ ਮਨੀਸ਼ ਅਰੁਣਭਾਈ, ਅੰਸ਼ ਵਿਥਾਨੀ ਅਤੇ ਕਿਸ਼ੋਰਭਾਈ ਕਰਮਸ਼ੀਭਾਈ ਦਿਓਰੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਕਿ ਮੁਲਜ਼ਮਾਂ ਨੂੰ ਪੁੱਛਗਿੱਛ ਵਾਸਤੇ ਜੰਮੂ ਲਿਆਂਦਾ ਗਿਆ ਹੈ।