ਰੰਗਮੰਚ ਸੁੰਨਾ ਕਰ ਗਿਆ ਧਰਮਿੰਦਰ: ਅਮਿਤਾਭ
ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਦੋਸਤ ਅਤੇ ‘ਸ਼ੋਲੇ’ ਅਤੇ ‘ਚੁਪਕੇ ਚੁਪਕੇ’ ਵਰਗੀਆਂ ਫਿਲਮਾਂ ਦੇ ਸਹਿ-ਕਲਾਕਾਰ ਧਰਮਿੰਦਰ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਅੱਜ ਕਿਹਾ ਕਿ ਧਰਮਿੰਦਰ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਅਜਿਹੇ ਜਗਤ ਵਿੱਚ ਬੇਦਾਗ਼ ਰਹੇ, ਜਿਸ ਨੇ ਹਰ ਦਹਾਕੇ ਬਦਲਾਅ...
Advertisement
ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਦੋਸਤ ਅਤੇ ‘ਸ਼ੋਲੇ’ ਅਤੇ ‘ਚੁਪਕੇ ਚੁਪਕੇ’ ਵਰਗੀਆਂ ਫਿਲਮਾਂ ਦੇ ਸਹਿ-ਕਲਾਕਾਰ ਧਰਮਿੰਦਰ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਅੱਜ ਕਿਹਾ ਕਿ ਧਰਮਿੰਦਰ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਅਜਿਹੇ ਜਗਤ ਵਿੱਚ ਬੇਦਾਗ਼ ਰਹੇ, ਜਿਸ ਨੇ ਹਰ ਦਹਾਕੇ ਬਦਲਾਅ ਦੇਖਿਆ ਹੈ। ਧਰਮਿੰਦਰ (89) ਦਾ ਲੰਮੀ ਬਿਮਾਰੀ ਮਗਰੋਂ ਸੋਮਵਾਰ ਨੂੰ ਦੇਹਾਂਤ ਹੋ ਗਿਆ। ਧਰਮਿੰਦਰ ਨੇ 1975 ਦੀ ਕਲਾਸਿਕ ਫਿਲਮ ‘ਸ਼ੋਲੇ’ ਵਿੱਚ ਅਮਿਤਾਭ ਬੱਚਨ ਦੇ ਕਿਰਦਾਰ ‘ਜੈ’ ਨਾਲ ‘ਵੀਰੂ’ ਦੀ ਭੂਮਿਕਾ ਨਿਭਾਈ ਸੀ ਅਤੇ ‘ਯੇ ਦੋਸਤੀ ਹਮ ਨਹੀਂ ਤੋੜੇਂਗੇ’ ਗੀਤ ਰਾਹੀਂ ਪਰਦੇ ’ਤੇ ਦੋਸਤੀ ਨੂੰ ਪਰਿਭਾਸ਼ਿਤ ਕੀਤਾ ਸੀ। ਉਸ ਦੇ ਦੇਹਾਂਤ ’ਤੇ ਬੱਚਨ ਨੇ ਲਿਖਿਆ, ‘‘...ਇੱਕ ਹੋਰ ਸਾਹਸੀ ਸਾਥੀ ਛੱਡ ਕੇ ਚਲਾ ਗਿਆ, ਜਿਸ ਦੇ ਵਿਛੋੜੇ ਨਾਲ ਰੰਗਮੰਚ ਸੁੰਨਾ ਹੋ ਗਿਆ।’’ ਸੁਪਰਸਟਾਰ ਸ਼ਾਹਰੁਖ਼ ਖਾਨ ਨੇ ਧਰਮਿੰਦਰ ਦੇ ਦੇਹਾਂਤ ਨੂੰ ਆਲਮੀ ਫਿਲਮ ਜਗਤ ਅਤੇ ਫਿਲਮ ਪ੍ਰੇਮੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। -
Advertisement
Advertisement
×

