ਧਨਖੜ ਸਰਕਾਰੀ ਬੰਗਲੇ ਦੇ ਹੱਕਦਾਰ; 15 ਮਹੀਨੇ ਪਹਿਲਾਂ VP ਐਨਕਲੇਵ ’ਚ ਹੋਏ ਸੀ ਸ਼ਿਫਟ
ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ, ਜਿਨ੍ਹਾਂ ਖ਼ਰਾਬ ਸਿਹਤ ਦੇ ਹਵਾਲੇ ਨਾਲ ਸੋਮਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਸਰਕਾਰੀ ਬੰਗਲੇ ਦੇ ਹੱਕਦਾਰ ਹਨ। ਇਹ ਦਾਅਵਾ ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਦੇ ਅਧਿਕਾਰੀ ਨੇ ਕੀਤਾ ਹੈ।
ਧਨਖੜ (74), ਪਿਛਲੇ ਸਾਲ ਅਪਰੈਲ ਵਿਚ ਪਾਰਲੀਮੈਂਟ ਹਾਊਸ ਕੰਪਲੈਕਸ ਨੇੜੇ ਚਰਚ ਰੋਡ ’ਤੇ ਨਵਨਿਰਮਤ ਵਾਈਸ ਪ੍ਰੈਜ਼ੀਡੈਂਟ ਐਨਕਲੇਵ ’ਚ ਸ਼ਿਫਟ ਹੋਏ ਸਨ। ਵਾਈਜ਼ ਪ੍ਰੈਜ਼ੀਡੈਂਟ ਐਨਕਲੇਵ ਵਿੱਚ ਉਪ-ਰਾਸ਼ਟਰਪਤੀ ਦੀ ਰਿਹਾਇਸ਼ ਅਤੇ ਦਫ਼ਤਰ ਸੈਂਟਰਲ ਵਿਸਟਾ ਪੁਨਰ ਵਿਕਾਸ ਯੋਜਨਾ ਤਹਿਤ ਬਣਾਇਆ ਗਿਆ ਸੀ।
ਸਾਬਕਾ ਉਪ-ਰਾਸ਼ਟਰਪਤੀ ਨੂੰ ਕਰੀਬ 15 ਮਹੀਨੇ ਇੱਥੇ ਰਹਿਣ ਤੋਂ ਬਾਅਦ ਵੀਪੀ ਐਨਕਲੇਵ ਛੱਡਣਾ ਪਵੇਗਾ। ਅਧਿਕਾਰੀ ਨੇ ਕਿਹਾ, ‘‘ਧਨਖੜ ਨੂੰ ਲੁਟਿਅਨਜ਼ ਦਿੱਲੀ ਜਾਂ ਹੋਰ ਇਲਾਕੇ ਵਿਚ ਟਾਈਪ VIII ਬੰਗਲੇ ਦੀ ਪੇਸ਼ਕਸ਼ ਕੀਤੀ ਜਾਵੇਗੀ।
ਟਾਈਪ VIII ਬੰਗਲਾ ਆਮ ਕਰਕੇ ਸੀਨੀਅਰ ਕੇਂਦਰੀ ਮੰਤਰੀਆਂ ਜਾਂ ਕੇਂਦਰੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਅਲਾਟ ਕੀਤਾ ਜਾਂਦਾ ਹੈ।’’ ਧਨਖੜ ਨੇ ਸੋਮਵਾਰ ਨੂੰ ਖਰਾਬ ਸਿਹਤ ਦੇ ਹਵਾਲੇ ਨਾਲ ਅਸਤੀਫਾ ਦੇ ਦਿੱਤਾ ਸੀ।