ਧਨਖੜ ਨੇ ਨਵੇਂ ਸੰਸਦ ਭਵਨ ’ਤੇ ਕੌਮੀ ਝੰਡਾ ਲਹਿਰਾਇਆ
ਨਵੀਂ ਦਿੱਲੀ, 17 ਸਤੰਬਰ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਅੱਜ ਇੱਥੇ ਨਵੇਂ ਸੰਸਦ ਭਵਨ ’ਤੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਨਾਲ ਨਵੇਂ ਸੰਸਦ ਭਵਨ ਦੇ ‘ਗਜ ਦੁਆਰ’ ਦੇ ਉੱਪਰ...
Advertisement
ਨਵੀਂ ਦਿੱਲੀ, 17 ਸਤੰਬਰ
ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਅੱਜ ਇੱਥੇ ਨਵੇਂ ਸੰਸਦ ਭਵਨ ’ਤੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਨਾਲ ਨਵੇਂ ਸੰਸਦ ਭਵਨ ਦੇ ‘ਗਜ ਦੁਆਰ’ ਦੇ ਉੱਪਰ ਤਿਰੰਗਾ ਲਹਿਰਾਇਆ। ਝੰਡਾ ਲਹਿਰਾਉਣ ਸਬੰਧੀ ਸਮਾਰੋਹ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਪੰਜ ਰੋਜ਼ਾ ਸੰਸਦ ਦੇ ਇਜਲਾਸ ਤੋਂ ਇਕ ਦਿਨ ਪਹਿਲਾਂ ਹੋਇਆ। ਇਸ ਵਾਰ ਸੰਸਦ ਦੀ ਕਾਰਵਾਈ ਪੁਰਾਣੀ ਇਮਾਰਤ ਦੀ ਬਜਾਏ ਨਵੀਂ ਇਮਾਰਤ ਵਿੱਚ ਹੋਣ ਦੀ ਸੰਭਾਵਨਾ ਹੈ। ਨਵੀਂ ਇਮਾਰਤ, ਪੁਰਾਣੀ ਇਮਾਰਤ ਦੇ ਕੋਲ ਹੀ ਹੈ। ਇਸ ਤੋਂ ਪਹਿਲਾਂ ਸੀਆਰਪੀਐੱਫ ਦੇ ਸੰਸਦੀ ਡਿਊਟੀ ਗਰੁੱਪ ਨੇ ਧਨਖੜ ਤੇ ਬਿਰਲਾ ਨੂੰ ‘ਗਾਰਡ ਆਫ ਆਨਰ’ ਦਿੱਤਾ। -ਪੀਟੀਆਈ
Advertisement
Advertisement
×