DGCA revises guidelines for flight operations: ਡੀਜੀਸੀਏ ਵੱਲੋਂ ਖਰਾਬ ਮੌਸਮ ਦੌਰਾਨ ਉਡਾਣਾਂ ਲਈ ਨਿਰਦੇਸ਼ਾਂ ’ਚ ਸੋਧ
ਸੁਰੱਖਿਆ ਨੂੰ ਸਮਾਂ ਸਾਰਨੀ ਨਾਲੋਂ ਵੱਧ ਤਰਜੀਹ ਦੇਣ ’ਤੇ ਜ਼ੋਰ
Advertisement
ਨਵੀਂ ਦਿੱਲੀ, 22 ਜੂਨ
ਡੀਜੀਸੀਏ ਨੇ ਖਰਾਬ ਮੌਸਮ ਦੌਰਾਨ ਏਅਰਲਾਈਨ ਲਈ ਆਪਣੇ ਦਿਸ਼ਾ ਨਿਰਦੇਸ਼ਾਂ ’ਚ ਸੋਧ ਕੀਤੀ ਹੈ। ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਸੁਰੱਖਿਆ ਨੂੰ ਸਮਾਂ ਸਾਰਨੀ ਦੇ ਪਾਲਣ ਨਾਲੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਪਾਇਲਟਾਂ ਨੂੰ ਖਰਾਬ ਹਾਲਾਤ ’ਚ ਉਡਾਣਾਂ ਦਾ ਮਾਰਗ ਤਬਦੀਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਹ ਦਿਸ਼ਾ ਨਿਰਦੇਸ਼ ਕੇਦਾਰਨਾਥ ’ਚ ਹਾਲ ਹੀ ਵਿੱਚ ਵਾਪਰੇ ਹੈਲੀਕਾਪਟਰ ਹਾਦਸਿਆਂ ਤੇ ਪਿਛਲੇ ਮਹੀਨੇ ਸ੍ਰੀਨਗਰ ਜਾ ਰਹੀ ਇੰਡੀਗੋ ਦੀ ਉਡਾਣ ’ਚ ਆਏ ਵੱਡੇ ਝਟਕਿਆਂ ਨੂੰ ਦੇਖਦਿਆਂ ਜਾਰੀ ਕੀਤੇ ਗਏ ਹਨ।
Advertisement
Advertisement
×