DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

DGCA Notice to Air India: ਫਲਾਈਟ ਡਿਊਟੀ ਨਿਯਮਾਂ ਦੀ ਉਲੰਘਣਾ ਲਈ DGCA ਵੱਲੋਂ ਏਅਰ ਇੰਡੀਆ ਨੂੰ ਨੋਟਿਸ ਜਾਰੀ

DGCA slaps show-cause notice on Air India for violating flight duty time limitation norms for crew
  • fb
  • twitter
  • whatsapp
  • whatsapp
Advertisement

ਉਡਾਣ ਅਮਲੇ ਕੋਲੋਂ ਮਿਥੀ ਮਿਆਦ ਤੋਂ ਵੱਧ ਸਮੇਂ ਲਈ ਡਿਉੂਟੀਆਂ ਲਏ ਜਾਣ ’ਤੇ ਜਾਰੀ ਕੀਤਾ ਗਿਆ ਹੈ ਕਾਰਨ ਦੱਸੋ ਨੋਟਿਸ; ਸੱਤ ਦਿਨਾਂ ਦੇ ਅੰਦਰ ਮੰਗਿਆ ਜਵਾਬ

ਮੁੰਬਈ, 21 ਜੂਨ

Advertisement

ਹਵਾਬਾਜ਼ੀ ਸੁਰੱਖਿਆ ਨਿਗਰਾਨੀ ਸੰਸਥਾ ਡੀਜੀਸੀਏ ਨੇ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ (Tata Group-owned Air India) ਨੂੰ ਉਡਾਣ ਅਮਲੇ ਲਈ ਫਲਾਈਟ ਡਿਊਟੀ ਸਮਾਂ ਸੀਮਾਵਾਂ (FDTL) ਨਿਯਮਾਂ ਦੀ ਉਲੰਘਣਾ ਕਰਨ 'ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਜਾਣਕਾਰੀ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਦਿੱਤੀ ਹੈ।

ਨੋਟਿਸ ਅਨੁਸਾਰ ਏਅਰਲਾਈਨ ਦੀਆਂ 16 ਅਤੇ 17 ਮਈ ਦੀਆਂ ਬੰਗਲੁਰੂ-ਲੰਡਨ ਉਡਾਣਾਂ ਦੀ ਸਪਾਟ ਚੈਕਿੰਗ ਦੌਰਾਨ ਇਹ ਉਲੰਘਣਾਵਾਂ ਪਾਈਆਂ ਗਈਆਂ ਹਨ, ਜਿੱਥੇ FDTL ਵਿੱਚ 10-ਘੰਟੇ ਦੀ ਹੱਦ ਉਲੰਘੀ ਗਈ ਸੀ।

ਡੀਜੀਸੀਏ (Directorate General of Civil Aviation - DGCA) ਨੇ ਆਪਣੇ ਨੋਟਿਸ ਵਿਚ ਕਿਹਾ ਹੈ, ‘‘...ਮੌਕੇ ਉਤੇ ਕੀਤੀ ਗਈ ਚੈਕਿੰਗ ਦੌਰਾਨ ਦੇਖਿਆ ਗਿਆ ਹੈ ਕਿ ਏਅਰ ਇੰਡੀਆ ਦੇ ਅਕਾਊਂਟੇਬਲ ਮੈਨੇਜਰ (Accountable Manager of Air India) ਨੇ 16 ਮਈ 2025 ਅਤੇ 17 ਮਈ 2025 ਨੂੰ ਬੰਗਲੁਰੂ ਤੋਂ ਲੰਡਨ (Al133) ਲਈ ਦੋ ਉਡਾਣਾਂ ਚਲਾਈਆਂ, ਜੋ ਦੋਵੇਂ ਹੀ 10 ਘੰਟਿਆਂ ਦੀ ਤੈਅਸ਼ੁਦਾ ਉਡਾਣ ਸਮਾਂ ਹੱਦ ਨੂੰ ਟੱਪ ਗਈਆਂ ਸਨ।" ਡੀਜੀਸੀਏ ਨੇ ਇਹ ਨੋਟਿਸ ਸਿਵਲ ਏਵੀਏਸ਼ਨ ਰਿਕੁਆਇਰਮੈਂਟ (Civil Aviation Requirement - CAR) ਉਲੰਘਣਾ ਦੇ ਹਵਾਲੇ ਨਾਲ ਇਹ ਨੋਟਿਸ ਜਾਰੀ ਕੀਤਾ ਹੈ।

ਨੋਟਿਸ ਬਾਰੇ ਏਅਰ ਇੰਡੀਆ ਦੀਆਂ ਟਿੱਪਣੀਆਂ ਫ਼ੌਰੀ ਤੌਰ ’ਤੇ ਹਾਸਲ ਨਹੀਂ ਹੋ ਸਕੀਆਂ, ਜਿਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਸੀ।

ਰੈਗੂਲੇਟਰ ਨੇ ਨੋਟਿਸ ਵਿੱਚ ਇਹ ਵੀ ਕਿਹਾ, ‘‘ਏਅਰ ਇੰਡੀਆ ਲਿਮਟਿਡ ਦਾ ਅਕਾਊਂਟੇਬਲ ਮੈਨੇਜਰ ਵਿਵਸਥਾਵਾਂ ਅਤੇ ਪਾਲਣਾ ਜ਼ਰੂਰਤਾਂ ਦਾ ਅਮਲ ਯਕੀਨੀ ਬਣਾਉਣ ਵਿੱਚ ਨਾਕਾਮ ਰਿਹਾ ਹੈ...।"

ਡੀਜੀਸੀਏ ਨੇ ਏਅਰ ਇੰਡੀਆ ਨੂੰ ਨੋਟਿਸ ਦਾ ਜਵਾਬ ਸੱਤ ਦਿਨਾਂ ਦੇ ਅੰਦਰ ਦੇਣ ਦੀ ਹਦਾਇਤ ਦਿੱਤੀ ਹੈ। ਏਅਰਲਾਈਨ ਕੰਪਨੀ ਨੂੰ ਇਹ ਦੱਸਣ ਲਈ ਕਿਹਾ ਗਿਆ ਹੈ ਕਿ "ਨੋਟਿਸ ਦੇ ਅਨੁਸਾਰ, ਇਨ੍ਹਾਂ ਉਲੰਘਣਾਵਾਂ ਲਈ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ਹੈ।" --ਪੀਟੀਆਈ

Advertisement
×