DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ’ਚ ਮੌਨਸੂਨ ਦੀ ਸਮੇਂ ਤੋਂ ਪਹਿਲਾਂ ਦਸਤਕ ਦੇ ਬਾਵਜੂਦ ਰਫ਼ਤਾਰ ਮੱਠੀ

ਸੂਬੇ ਵਿੱਚ 161.4 ਮਿਲੀਮੀਟਰ ਦੇ ਮੁਕਾਬਲੇ 146.9 ਐੱਮਐੱਮ ਮੀਂਹ ਪਿਆ; ਅੰਮ੍ਰਿਤਸਰ, ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਗੁਰਦਾਸਪੁਰ, ਲੁਧਿਆਣਾ, ਮੋਗਾ ਤੇ ਤਰਨ ਤਾਰਨ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ
  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਵੀਰਵਾਰ ਨੂੰ ਅਚਾਨਕ ਆਏ ਮੀਂਹ ’ਚੋਂ ਲੰਘਦੇ ਹੋਏ ਵਾਹਨ ਚਾਲਕ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਪੰਜਾਬ ਵਿੱਚ ਮੌਨਸੂਨ ਦੇ ਤੈਅ ਸਮੇਂ ਤੋਂ ਪਹਿਲਾਂ ਦਸਤਕ ਦੇਣ ਦੇ ਬਾਵਜੂਦ ਮੌਨਸੂਨ ਦੀ ਰਫ਼ਤਾਰ ਆਮ ਨਾਲੋਂ ਮੱਠੀ ਹੈ। ਇਸ ਵਾਰ ਜੁਲਾਈ ’ਚ ਸੂਬੇ ਵਿੱਚ ਆਮ ਨਾਲੋਂ 9 ਫ਼ੀਸਦੀ ਘੱਟ ਮੀਂਹ ਪਿਆ ਹੈ। ਜਾਣਕਾਰੀ ਅਨੁਸਾਰ ਜੁਲਾਈ ’ਚ ਆਮ ਤੌਰ ’ਤੇ ਪੈਂਦੇ 161.4 ਐੱਮਐੱਮ ਮੀਂਹ ਦੇ ਮੁਕਾਬਲੇ ਇਸ ਵਾਰ 146.9 ਐੱਮਐੱਮ ਮੀਂਹ ਪਿਆ ਹੈ। ਹਾਲਾਂਕਿ ਪਿਛਲੇ ਸਾਲ ਜੁਲਾਈ ਵਿੱਚ ਵੀ ਆਮ ਨਾਲੋਂ 44 ਫ਼ੀਸਦੀ ਘੱਟ 89.6 ਐੱਮਐੱਮ ਮੀਂਹ ਪਿਆ ਸੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਜੁਲਾਈ ’ਚ ਅੰਮ੍ਰਿਤਸਰ, ਬਠਿੰਡਾ, ਫ਼ਰੀਦਕੋਟ, ਫਿਰੋਜ਼ਪੁਰ, ਗੁਰਦਾਸਪੁਰ, ਲੁਧਿਆਣਾ, ਮੋਗਾ ਤੇ ਤਰਨ ਤਾਰਨ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ। ਇਸ ਦੌਰਾਨ ਤਰਨ ਤਾਰਨ ਵਿੱਚ ਸਭ ਤੋਂ ਵੱਧ 122 ਐੱਮਐੱਮ ਮੀਂਹ ਪਿਆ ਹੈ ਜਦਕਿ ਆਮ ਤੌਰ ’ਤੇ ਜ਼ਿਲ੍ਹੇ ’ਚ 110.7 ਐੱਮਐੱਮ ਮੀਂਹ ਪੈਂਦਾ ਹੈ, ਜੋ ਇਸ ਵਰ੍ਹੇ 245.7 ਐੱਮਐੱਮ ਰਿਕਾਰਡ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 30 ਫ਼ੀਸਦੀ ਵੱਧ 224.6 ਐੱਮਐੱਮ, ਬਠਿੰਡਾ ਵਿੱਚ 5 ਫ਼ੀਸਦੀ ਵੱਧ 112.2 ਐੱਮਐੱਮ, ਫ਼ਰੀਦਕੋਟ ਵਿੱਚ 11 ਫ਼ੀਸਦੀ ਵੱਧ 119.3 ਐੱਮਐੱਮ, ਫਿਰੋਜ਼ਪੁਰ ਵਿੱਚ 50 ਫ਼ੀਸਦੀ ਵੱਧ 146 ਐੱਮਐੱਮ, ਗੁਰਦਾਸਪੁਰ ਵਿੱਚ 20 ਫ਼ੀਸਦੀ ਵੱਧ 286.1 ਐੱਮਐੱਮ, ਲੁਧਿਆਣਾ ਵਿੱਚ 9 ਫ਼ੀਸਦੀ ਵੱਧ 180.3 ਐੱਮਐੱਮ ਅਤੇ ਮੋਗਾ ਵਿੱਚ 56 ਫ਼ੀਸਦੀ ਵੱਧ 146.3 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਅਗਸਤ ਤੇ ਸਤੰਬਰ ਦੇ ਅੱਧ ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

14 ਜ਼ਿਲ੍ਹਿਆਂ ’ਚ ਆਮ ਨਾਲੋਂ ਘੱਟ ਮੀਂਹ ਪਿਆ

ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਜੁਲਾਈ ਵਿੱਚ ਕਪੂਰਥਲਾ ’ਚ ਸਭ ਤੋਂ ਘੱਟ 39.3 ਐੱਮਐੱਮ ਮੀਂਹ ਪਿਆ ਹੈ, ਜੋ ਆਮ ਨਾਲੋਂ 76 ਫ਼ੀਸਦੀ ਘੱਟ ਹੈ। ਇਸੇ ਤਰ੍ਹਾਂ ਬਰਨਾਲਾ ਵਿੱਚ 42 ਫ਼ੀਸਦੀ ਘੱਟ 70.8 ਐੱਮਐੱਮ, ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ 15 ਫ਼ੀਸਦੀ ਘੱਟ 160 ਐੱਮਐੱਮ, ਫਾਜ਼ਿਲਕਾ ਵਿੱਚ 31 ਫ਼ੀਸਦੀ ਘੱਟ 73.4 ਐੱਮਐੱਮ, ਹੁਸ਼ਿਆਰਪੁਰ ਵਿੱਚ 29 ਫ਼ੀਸਦੀ ਘੱਟ 163 ਐੱਮਐੱਮ, ਜਲੰਧਰ ਵਿੱਚ 31 ਫ਼ੀਸਦੀ ਘੱਟ 136.1 ਐੱਮਐੱਮ, ਮਾਨਸਾ ਵਿੱਚ 6 ਫ਼ੀਸਦੀ ਘੱਟ 86.4 ਐੱਮਐੱਮ, ਮੁਕਤਸਰ ਵਿੱਚ 23 ਫ਼ੀਸਦੀ ਘੱਟ 90.9 ਐੱਮਐੱਮ, ਪਠਾਨਕੋਟ ਵਿੱਚ 5 ਫ਼ੀਸਦੀ ਘੱਟ 346.6 ਐੱਮਐੱਮ, ਪਟਿਆਲਾ ਵਿੱਚ 19 ਫ਼ੀਸਦੀ ਘੱਟ 154 ਐੱਮਐੱਮ, ਰੋਪੜ ਵਿੱਚ 34 ਫ਼ੀਸਦੀ ਘੱਟ 189.8 ਐੱਮਐੱਮ, ਸੰਗਰੂਰ ਵਿੱਚ 25 ਫ਼ੀਸਦੀ ਘੱਟ 100.4 ਐੱਮਐੱਮ, ਮੁਹਾਲੀ ਵਿੱਚ 49 ਫ਼ੀਸਦੀ ਘੱਟ 106.4 ਐੱਮਐੱਮ ਅਤੇ ਨਵਾਂ ਸ਼ਹਿਰ ਵਿੱਚ 46 ਫ਼ੀਸਦੀ ਘੱਟ 154.6 ਐੱਮਐੱਮ ਮੀਂਹ ਪਿਆ ਹੈ। ਸੂਬੇ ਵਿੱਚ ਜੁਲਾਈ ਮਹੀਨੇ ਦੌਰਾਨ ਟੁੱਟਵਾਂ ਮੀਂਹ ਪਿਆ ਹੈ।

Advertisement

ਪੰਜਾਬ ’ਚ 3-4 ਅਗਸਤ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ

ਪੰਜਾਬ ਵਿੱਚ ਲੰਘੀ ਰਾਤ ਤੋਂ ਜ਼ਿਆਦਾਤਰ ਥਾਵਾਂ ’ਤੇ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 3 ਤੇ 4 ਅਗਸਤ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਦੋ ਦਿਨਾਂ ਲਈ ‘ਯੈਲੋ ਅਲਰਟ’ ਵੀ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ 24 ਘੰਟਿਆਂ ਦੌਰਾਨ 39.6 ਐੱਮਐੱਮ, ਅੰਮ੍ਰਿਤਸਰ ਵਿੱਚ 1.2 ਐੱਮਐੱਮ, ਲੁਧਿਆਣਾ ਵਿੱਚ 36.8 ਐੱਮਐੱਮ, ਪਟਿਆਲਾ ਵਿੱਚ 41.3 ਐੱਮਐੱਮ, ਪਠਾਨਕੋਟ ਵਿੱਚ 4 ਐੱਮਐੱਮ, ਬਠਿੰਡਾ ਵਿੱਚ 3 ਐੱਮਐੱਮ, ਗੁਰਦਾਸਪੁਰ ਵਿੱਚ 7.6 ਐੱਮਐੱਮ, ਨਵਾਂ ਸ਼ਹਿਰ ਵਿੱਚ 54.1 ਐੱਮਐੱਮ, ਹੁਸ਼ਿਆਰ ਵਿੱਚ 26 ਐੱਮਐੱਮ, ਮੋਗਾ ਵਿੱਚ 5.5 ਐੱਮਐੱਮ, ਮੁਹਾਲੀ ਵਿੱਚ 24 ਐੱਮਐੱਮ, ਰੋਪੜ ਵਿੱਚ 16 ਐੱਮਐੱਮ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ 0.5 ਐੱਮਐੱਮ ਮੀਂਹ ਪਿਆ ਹੈ।

Advertisement
×