Delhi Politics: ਸਪੀਕਰ ਨੇ ‘ਆਪ’ ਵਿਧਾਇਕਾਂ ਦੇ ਦਿੱਲੀ ਵਿਧਾਨ ਸਭਾ ’ਚ ਦਾਖ਼ਲੇ ’ਤੇ ਰੋਕ ਲਾਈ: ਆਤਿਸ਼ੀ
'AAP MLAs barred from Delhi assembly premises on speaker's directions': says LOP Atishi
‘ਪਹਿਲਾਂ ਕਦੇ ਨਹੀਂ ਹੋਇਆ’: ਆਪ ਆਗੂ; ਸਾਬਕਾ ਮੁੱਖ ਮੰਤਰੀ ਨੇ ਪਾਬੰਦੀ ਲਾਗੂ ਕਰਨ ਲਈ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਦੇ ਫ਼ੈਸਲੇ ’ਤੇ ਸਵਾਲ ਉਠਾਇਆ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 27 ਫਰਵਰੀ
ਆਮ ਆਦਮੀ ਪਾਰਟੀ (ਆਪ) ਆਗੂ ਅਤੇ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਪੁਲੀਸ ਅਧਿਕਾਰੀਆਂ ਨੇ ਸਪੀਕਰ ਦੀਆਂ ਹਦਾਇਤਾਂ ‘ਤੇ ‘ਆਪ’ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ।
ਆਤਿਸ਼ੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਪੁਲੀਸ ਅਧਿਕਾਰੀ ਕਹਿ ਰਹੇ ਹਨ ਕਿ ‘ਆਪ’ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ। ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਪੀਕਰ ਵੱਲੋਂ ‘ਆਪ’ ਵਿਧਾਇਕਾਂ ਨੂੰ ਗੇਟ ‘ਤੇ ਰੋਕਣ ਦੇ ਆਦੇਸ਼ ਹਨ। ਦੇਸ਼ ਦੇ ਪੂਰੇ ਸੰਸਦੀ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ...।”
ਦੂਜੇ ਪਾਸੇ ਭਾਜਪਾ ਵਿਧਾਇਕ ਸਤੀਸ਼ ਉਪਾਧਿਆਏ ਨੇ ਸਦਨ ਵਿੱਚ 'ਆਪ' ਵਿਧਾਇਕਾਂ ਦੀ ਮੁਅੱਤਲੀ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ, "ਸਦਨ ਕਾਨੂੰਨ ਅਨੁਸਾਰ ਚੱਲੇਗਾ। ਜੇ ਉਹ (ਵਿਰੋਧੀ ਧਿਰ) ਉੱਥੇ (ਸਦਨ ਵਿੱਚ) ਹੰਗਾਮਾ ਅਤੇ ਅਰਾਜਕਤਾ ਪੈਦਾ ਕਰਦੇ ਹਨ, ਤਾਂ ਸਪੀਕਰ ਕਾਰਵਾਈ ਕਰਨਗੇ ਹੀ। ਸਪੀਕਰ ਦਾ ਫੈਸਲਾ ਅੰਤਿਮ ਹੈ।"
ਵਿਧਾਇਕ ਰਵਿੰਦਰ ਸਿੰਘ ਨੇਗੀ ਨੇ ਕਿਹਾ, "ਤੁਸੀਂ (ਵਿਰੋਧੀ ਧਿਰ) ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਲੈ ਕੇ ਘੁੰਮ ਰਹੇ ਹੋ, ਪਰ ਉਨ੍ਹਾਂ ਦੇ ਬਣਾਏ ਸੰਵਿਧਾਨ ਦੀ ਪਾਲਣਾ ਵੀ ਕਰੋ... ਉਹ (ਆਪ) ਸੋਚਦੇ ਹਨ ਕਿ ਉਹ ਅਜੇ ਵੀ ਸੱਤਾ ਵਿੱਚ ਹਨ, ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਹੁਣ ਸੱਤਾ ਤੋਂ ਬਾਹਰ ਹਨ।"
ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਨੇ ਕਿਹਾ, "ਜਦੋਂ ਉਪ ਰਾਜਪਾਲ ਸਦਨ ਨੂੰ ਸੰਬੋਧਨ ਕਰ ਰਹੇ ਹੁੰਦੇ ਹਨ ਤਾਂ ਉਹ (ਆਪ ਵਿਧਾਇਕ) ਨਾਅਰੇ ਨਹੀਂ ਲਗਾ ਸਕਦੇ। ਉਨ੍ਹਾਂ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।"
AAP, Delhi Assembly, Atishi, Speaker, MLAs, political tensions, BJP, governance Delhi Assembly LoP and AAP leader Atishi protests