DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Delhi Politics: ਕੇਜਰੀਵਾਲ ਵੱਲੋਂ ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ ਦਾ ਆਗ਼ਾਜ਼, ਮਰਘਟ ਵਾਲੇ ਬਾਬਾ ਮੰਦਰ ਦਾ ਕੀਤਾ ਦੌਰਾ

Kejriwal visits Marghat Wale Baba temple, launches Pujari Granthi Samman Yojana
  • fb
  • twitter
  • whatsapp
  • whatsapp
featured-img featured-img
'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਮਰਘਟ ਵਾਲੇ ਬਾਬਾ ਮੰਦਰ ਦੇ ਦੌਰੇ ਦੌਰਾਨ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਦੀ ਸ਼ੁਰੂਆਤ ਕਰਦੇ ਹੋਂਏ। -ਫੋਟੋ: ਪੀਟੀਆਈ
Advertisement
ਨਵੀਂ ਦਿੱਲੀ, 31 ਦਸੰਬਰ
ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ (AAP supremo Arvind Kejriwal) ਨੇ ਮੰਗਲਵਾਰ ਨੂੰ ਪੁਜਾਰੀ-ਗ੍ਰੰਥੀ ਸਨਮਾਨ ਯੋਜਨਾ (Pujari Granthi Samman Yojana) ਦੀ ਸ਼ੁਰੂਆਤ ਕੀਤੀ। ਇਸ ਮਕਸਦ ਲਈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਖ਼ਾਸ ਤੌਰ ’ਤੇ ਇਥੇ ਕਸ਼ਮੀਰੀ ਗੇਟ ਸਥਿਤ ISBT ਨੇੜੇ ਮਰਘਟ ਵਾਲੇ ਬਾਬਾ ਮੰਦਰ (Marghat Wale Baba temple) ਪੁੱਜੇ ਅਤੇ ਉਥੇ ਸਭ ਤੋਂ ਪਹਿਲਾਂ ਮੰਦਰ  ਦੇ ਪੁਜਾਰੀ ਨੂੰ ਰਜਿਸਟਰ ਕੀਤਾ ਗਿਆ।

ਕੇਜਰੀਵਾਲ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਆਗਾਮੀ ਫਰਵਰੀ ਮਹੀਨੇ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਮੁੜ ਦਿੱਲੀ ਦੀ ਸੱਤਾ ਸੰਭਾਲਦੀ ਹੈ ਇਸ ਯੋਜਨਾ ਤਹਿਤ  ਦਿੱਲੀ ਦੇ ਸਾਰੇ ਹਿੰਦੂ ਮੰਦਰਾਂ ਦੇ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ 18,000 ਰੁਪਏ ਦਾ ਮਹੀਨਾਵਾਰ ਮਾਣਭੱਤਾ ਦਿੱਤਾ ਜਾਵੇਗਾ। ਉਨ੍ਹਾਂ ਦਿੱਲੀ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਬੀਤੇ ਦਿਨ ਇਹ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

‘ਆਪ’ ਸੁਪਰੀਮੋ ਨੇ ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) 'ਤੇ ਪਾਈ ਇੱਕ ਪੋਸਟ ਵਿੱਚ ਕਿਹਾ, "ਅੱਜ ਮਰਘਟ ਵਾਲੇ ਬਾਬਾ ਦੇ ਮੰਦਰ (ISBT) ਵਿਚ ਦਰਸ਼ਨ ਕੀਤੇ ਅਤੇ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਦੀ ਸ਼ੁਰੂਆਤ ਕੀਤੀ। ਇੱਥੋਂ ਦੇ ਮਹੰਤ ਜੀ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਨਾਲ ਉਨ੍ਹਾਂ ਦਾ ਜਨਮ ਦਿਨ ਵੀ ਮਨਾਇਆ।"

Advertisement

ਕੇਜਰੀਵਾਲ ਨੇ ਇਸ ਮੌਕੇ ਦੋਸ਼ ਲਾਇਆ ਕਿ ਭਾਜਪਾ ਨੇ ਇਸ ਯੋਜਨਾ ਲਈ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੋਈ ਵੀ ‘ਭਗਤ ਨੂੰ ਆਪਣੇ ਭਗਵਾਨ ਨੂੰ ਮਿਲਣ ਤੋਂ’ ਨਹੀਂ ਰੋਕ ਸਕਦਾ। ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਯੋਜਨਾ ਦਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਕਨਾਟ ਪਲੇਸ ਵਿਖੇ ਪ੍ਰਾਚੀਨ ਹਨੂੰਮਾਨ ਮੰਦਰ ਜਾਣਗੇ ਅਤੇ ਉੱਥੇ ਪੁਜਾਰੀਆਂ ਦੀ ਰਜਿਸਟਰੇਸ਼ਨ ਸ਼ੁਰੂ ਕਰਵਾਉਣਗੇ।
ਇਸ ਦੇ ਨਾਲ ਹੀ ਦਿੱਲੀ ਵਿੱਚ ਮਾਣ ਭੱਤੇ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ ਅਤੇ ਪੁਜਾਰੀਆਂ ਦੇ ਇੱਕ ਸਮੂਹ ਨੇ ਕੇਜਰੀਵਾਲ ਵੱਲੋਂ 10 ਸਾਲਾਂ ਦੀ ਦੇਰ ਤੋਂ ਬਾਅਦ ਮਾਣ ਭੱਤੇ ਦਾ ਐਲਾਨ ਕਰਨ 'ਤੇ ਕਨਾਟ ਪਲੇਸ ਮੰਦਰ ਦੇ ਬਾਹਰ ਕੇਜਰੀਵਾਲ ਵਿਰੁੱਧ ਵਿਰੋਧ ਮੁਜ਼ਾਹਰਾ ਕੀਤਾ। ਮਰਘਟ ਵਾਲੇ ਬਾਬਾ ਮੰਦਰ ਦੀ ਯਾਤਰਾ ਦੌਰਾਨ 'ਆਪ' ਮੁਖੀ ਨਾਲ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਸਨ। -ਪੀਟੀਆਈ
Advertisement
×