ਦਿੱਲੀ ਹਾਈ ਕੋਰਟ ਦੇ ਜੱਜ ਨੇ Sanjay Bhandari ਦੀ ‘ਆਰਥਿਕ ਭਗੌੜੇ ਅਪਰਾਧੀ’ ਕਰਾਰ ਦਿੱਤੇ ਜਾਣ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਤੋਂ ਖ਼ੁਦ ਨੂੰ ਵੱਖ ਕੀਤਾ
ਜਸਟਿਸ ਗਿਰੀਸ਼ ਕਠਪਲੀਆ ਜੋ ਹੁਕਮ ਸੁਣਾ ਰਹੇ ਸਨ ਅਤੇ ਪਟੀਸ਼ਨ ’ਤੇ ਸ਼ੁੱਕਰਵਾਰ ਲਈ ਸੁਣਵਾਈ ਤੈਅ ਕਰ ਰਹੇ ਸਨ ਪਰ ਭੰਡਾਰੀ ਅਤੇ ਈਡੀ ਵੱਲੋਂ ਸੁਣਵਾਈ ਦੀ ਤਰੀਕ ’ਤੇ ਸਹਿਮਤ ਨਾ ਕਾਰਨ ਮਾਮਲਾ ਦੂਜੇ ਬੈਂਚ ਨੂੰ ਕੋਲ ਤਬਦੀਲ ਕਰ ਦਿੱਤਾ। ਇਹ ਮਾਮਲਾ ਹੇਠਲੀ ਅਦਾਲਤ ਸਾਹਮਣੇ 2 ਅਗਸਤ ਨੂੰ ਸੂਚੀਬੱਧ ਹੈ।
ਸੰਜੈ ਭੰਡਾਰੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਹੀ ਮਾਮਲੇ ਦੀ ਸੁਣਵਾਈ ਕੀਤੀ ਕਿਉਂਕਿ ਉਹ ਸ਼ੁੱਕਰਵਾਰ ਨੂੰ ਉਪਲੱਬਧ ਨਹੀਂ ਹੋਣਗੇ ਜਾਂ ਇਸ ਮਾਮਲੇ ਦੀ ਸੁਣਵਾਈ ਕਿਸੇ ਹੋਰ ਦਿਨ ਕੀਤੀ ਜਾਵੇ ਜਦੋਂ ਤੱਕ ਅਦਾਲਤ ਈਡੀ ਨੂੰ ਭੰਡਾਰੀ ਦੀਆਂ ਜਾਇਦਾਦਾਂ ਜ਼ਬਤ ਨਾ ਕਰਨ ਦਾ ਨਿਰਦੇਸ਼ ਨਹੀਂ ਦਿੰਦੀ।
ਹਾਲਾਂਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵਕੀਲ ਨੇ ਕਿਹਾ ਕਿ ਅਦਾਲਤ ਨੂੰ ਏਜੰਸੀ ਦੇ ਹਲਫ਼ਨਾਮੇ ’ਤੇ ਸੁਣਵਾਈ ਕੀਤੇ ਬਿਨਾਂ ਕੋਈ ਵੀ ਅੰਤਰਿਮ ਹੁਕਮ ਪਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਨੇ ਪਹਿਲਾਂ ਪਟੀਸ਼ਨ ਨੂੰ ਸੁਣਵਾਈ ਲਈ ਯੋਗ ਹੋਣ ਸਬੰਧੀ ਇਤਰਾਜ਼ ਕੀਤਾ ਸੀ ਅਤੇ ਇਸ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਚਾਹੀਦੀ ਹੈ।
ਜਦੋਂ ਅਦਾਲਤ ਹੁਕਮ ਪਾਸ ਕਰ ਰਹੀ ਸੀ ਤਾਂ ਸਿੱਬਲ ਨੇ ਕਿਹਾ, ‘‘ਤੁਸੀਂ (ਈਡੀ ਦਾ ਵਕੀਲ) ਆਪਣੇ ਹੱਕ ’ਚ ਹੁਕਮ ਕਿਉਂ ਨਹੀਂ ਲੈ ਲੈਂਦੇ ਅਤੇ ਇਹ ਸਭ ਖਤਮ ਹੋ ਜਾਵੇਗਾ। ਤੁਹਾਡੇ ਆਗੂ ਕੋਈ ਵੀ ਹੁਕਮ ਪਾਸ ਕਰ ਸਕਦੇ ਹਨ। ਇਸ ਨੂੰ ਅਸਾਸੇ ਜ਼ਬਤ ਕਰਨ ਦਿਓ, ਇਸ ਨਾਲ ਕੋਈ ਫਰਕ ਨਹੀਂ ਪੈਂਦਾ।’’ ਇਸ ਦੇ ਜਵਾਬ ’ਚ ਈਡੀ ਦੇ ਵਕੀਲ ਜ਼ੋਹੇਬ ਹੁਸੈਨ ਨੇ ਕਿਹਾ ਕਿ ਇਹ ‘‘ਬਹੁਤ ਜ਼ਿਆਦਾ ਅਢੁੱਕਵਾਂ ਹੈ।’’ ਦੋਵਾਂ ਵਕੀਲਾਂ ਦੇ ਅੜੇ ਰਹਿਣ ’ਤੇ ਜੱਜ ਨੇ ਕਿਹਾ ਕਿ ਉਹ ਇਸ ਤਰੀਕੇ ਨਾਲ ਮਾਮਲੇ ’ਤੇ ਸੁਣਵਾਈ ਨਹੀਂ ਕਰ ਸਕਦੇ ਅਤੇ ਕਿਹਾ, ‘‘ਇਹ ਮਾਮਲਾ
ਭਲਕੇ 10.30 ਵਜੇ ਅਪਰਾਧਕ ਪੱਖ ਦੇ ਇੰਚਾਰਜ ਜੱਜ ਦੇ ਹੁਕਮਾਂ ਦੇ ਅਧੀਨ ਕਿਸੇ ਹੋਰ ਬੈਂਚ ਅੱਗੇ ਸੁਣਵਾਈ ਸੂਚੀਬੱਧ ਕੀਤਾ ਜਾਵੇ।’’ ਦੱਸਣਯੋਗ ਹੈ ਕਿ ਹੇਠਲੀ ਅਦਾਲਤ ਨੇ ਈਡੀ ਦੀ ਇਕ ਪਟੀਸ਼ਨ ’ਤੇ 5 ਜੁਲਾਈ ਸੰਜੈ ਭੰਡਾਰੀ ਨੂੰ ‘ਆਰਥਿਕ ਭਗੌੜਾ ਅਪਰਾਧੀ’ ਕਰਾਰ ਦਿੱਤਾ ਸੀ ਅਤੇ ਇਹ ਹੁਕਮ ਈਡੀ ਨੂੰ ਭੰਡਾਰੀ ਦੇ ਕਰੋੜਾਂ ਰੁਪਏ ਮੁੱਲ ਦੇ ਅਸਾਸੇ ਜ਼ਬਤ ਕਰਨ ਦੀ ਆਗਿਆ ਦੇਵੇਗਾ।