ਦਿੱਲੀ: ਮੁੱਖ ਮੰਤਰੀ ਦੇ ਕਾਫਲੇ ਪਿੱਛੇ ਜਾ ਰਹੇ ਮੀਡੀਆ ਦੇ ਪੰਜ ਵਾਹਨ ਭਿੜੇ
ਨਵੀਂ ਦਿੱਲੀ, 1 ਜੂਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਉੱਤਰਾਖੰਡ ਦੌਰੇ ਨੂੰ ਕਵਰ ਕਰਨ ਲਈ ਮੀਡੀਆ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਘੱਟੋ-ਘੱਟ ਪੰਜ ਵਾਹਨ ਅੱਜ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਅਨੁਸਾਰ ਹਰਿਦੁਆਰ ਤੋਂ ਕੁਝ ਕਿਲੋਮੀਟਰ...
Advertisement
ਨਵੀਂ ਦਿੱਲੀ, 1 ਜੂਨ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਉੱਤਰਾਖੰਡ ਦੌਰੇ ਨੂੰ ਕਵਰ ਕਰਨ ਲਈ ਮੀਡੀਆ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਘੱਟੋ-ਘੱਟ ਪੰਜ ਵਾਹਨ ਅੱਜ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਅਨੁਸਾਰ ਹਰਿਦੁਆਰ ਤੋਂ ਕੁਝ ਕਿਲੋਮੀਟਰ ਦੂਰ ਸਵੇਰੇ 10 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੇਖਾ ਗੁਪਤਾ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਕਰਨ ਮਗਰੋਂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਹਰਿਦੁਆਰ ਦੇ ਦੋ ਰੋਜ਼ਾ ਦੌਰੇ ਲਈ ਸ਼ਾਲੀਮਾਰ ਬਾਗ ਸਥਿਤ ਆਪਣੀ ਰਿਹਾਇਸ਼ ਤੋਂ ਰਵਾਨਾ ਹੋਈ ਸੀ। ਰਿਪੋਰਟਾਂ ਅਨੁਸਾਰ ਗੁਪਤਾ ਦੇ ਕਾਫਲੇ ਵਿੱਚ ਸ਼ਾਮਲ ਇੱਕ ਕਾਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਕਾਫਲੇ ਦੇ ਪਿੱਛੇ ਆ ਰਹੀਆਂ ਪੰਜ ਗੱਡੀਆਂ ਵਿਚਾਲੇ ਟੱਕਰ ਹੋ ਗਈ। ਇਨ੍ਹਾਂ ਗੱਡੀਆਂ ਵਿੱਚ ਮੀਡੀਆ ਕਰਮਚਾਰੀ ਸਵਾਰ ਸਨ। -ਪੀਟੀਆਈ
Advertisement
Advertisement