ਦਿੱਲੀ ਆਬਕਾਰੀ ਨੀਤੀ ਕੇਸ: ਸੀਬੀਆਈ ਵੱਲੋਂ ਈਡੀ ਦੇ ਸਹਾਇਕ ਡਾਇਰੈਕਟਰ ਖ਼ਿਲਾਫ਼ ਐਫਆਈਆਰ
ਨਵੀਂ ਦਿੱਲੀ, 28 ਅਗਸਤ ਸੀਬੀਆਈ ਨੇ ਈਡੀ ਦੇ ਸਹਾਇਕ ਡਾਇਰੈਕਟਰ ਪਵਨ ਖਤਰੀ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਇਹ ਮਾਮਲਾ ਸ਼ਰਾਬ ਕਾਰੋਬਾਰੀ ਅਮਨਦੀਪ ਢੱਲ ਵੱਲੋਂ ਕਥਿਤ 5 ਕਰੋੜ ਰੁਪਏ ਦੀ ਰਿਸ਼ਵਤ ਦੇਣ ਨਾਲ ਜੁੜਿਆ ਹੋਇਆ ਹੈ ਤਾਂ ਕਿ ਦਿੱਲੀ ਆਬਕਾਰੀ ਨੀਤੀ...
Advertisement
ਨਵੀਂ ਦਿੱਲੀ, 28 ਅਗਸਤ
ਸੀਬੀਆਈ ਨੇ ਈਡੀ ਦੇ ਸਹਾਇਕ ਡਾਇਰੈਕਟਰ ਪਵਨ ਖਤਰੀ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਇਹ ਮਾਮਲਾ ਸ਼ਰਾਬ ਕਾਰੋਬਾਰੀ ਅਮਨਦੀਪ ਢੱਲ ਵੱਲੋਂ ਕਥਿਤ 5 ਕਰੋੜ ਰੁਪਏ ਦੀ ਰਿਸ਼ਵਤ ਦੇਣ ਨਾਲ ਜੁੜਿਆ ਹੋਇਆ ਹੈ ਤਾਂ ਕਿ ਦਿੱਲੀ ਆਬਕਾਰੀ ਨੀਤੀ ਘੁਟਾਲੇ ਵਿਚ ਉਸ ਵਿਰੁੱਧ ਕੋਈ ਕਾਰਵਾਈ ਨਾ ਹੋ ਸਕੇ। ਇਨ੍ਹਾਂ ਦੋਵਾਂ ਤੋਂ ਇਲਾਵਾ ਏਜੰਸੀ ਨੇ ਏਅਰ ਇੰਡੀਆ ਦੇ ਸਹਾਇਕ ਜਨਰਲ ਮੈਨੇਜਰ ਦੀਪਕ ਸਾਂਗਵਾਨ, ਹੋਟਲ ਕਾਰੋਬਾਰੀ ਵਿਕਰਮਾਦਿੱਤਿਆ, ਸੀਏ ਪਰਵੀਨ ਕੁਮਾਰ ਵਤਸ ਤੇ ਦੋ ਹੋਰਾਂ ਵਿਰੁੱਧ ਐਫਆਈਆਰ ਕੀਤੀ ਹੈ। ਐਫਆਈਆਰ ਤੋਂ ਬਾਅਦ ਸੀਬੀਆਈ ਨੇ ਮੁਲਜ਼ਮਾਂ ਦੇ ਟਿਕਾਣਿਆਂ ਉਤੇ ਛਾਪੇ ਵੀ ਮਾਰੇ ਹਨ। ਸੂਤਰਾਂ ਮੁਤਾਬਕ ਮੁਲਜ਼ਮ ਈਡੀ ਅਧਿਕਾਰੀ ਘੁਟਾਲਾ ਕੇਸ ਦਾ ਹਿੱਸਾ ਨਹੀਂ ਹਨ ਪਰ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਕੇਸ ਨਾਲ ਸਬੰਧਤ ਸਮੱਗਰੀ ਮਿਲੀ ਹੈ। -ਪੀਟੀਆਈ
Advertisement
Advertisement
×