ਦਿੱਲੀ: ਰਿਸ਼ਵਤ ਲੈਂਦੇ ਈਡੀ ਅਧਿਕਾਰੀ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ
ਨਵੀਂ ਦਿੱਲੀ, 8 ਅਗਸਤ ਕੇਂਦਰੀ ਜਾਂਚ ਏਜੰਸੀ ਨੇ ਵੀਰਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਇੱਕ ਸਹਾਇਕ ਡਾਇਰੈਕਟਰ ਨੂੰ ਕੌਮੀ ਰਾਜਧਾਨੀ ਵਿੱਚ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਈਡੀ ਅਧਿਕਾਰੀ ਦੀ ਪਛਾਣ ਸੰਦੀਪ ਸਿੰਘ ਯਾਦਵ...
Advertisement
ਨਵੀਂ ਦਿੱਲੀ, 8 ਅਗਸਤ
ਕੇਂਦਰੀ ਜਾਂਚ ਏਜੰਸੀ ਨੇ ਵੀਰਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਇੱਕ ਸਹਾਇਕ ਡਾਇਰੈਕਟਰ ਨੂੰ ਕੌਮੀ ਰਾਜਧਾਨੀ ਵਿੱਚ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਈਡੀ ਅਧਿਕਾਰੀ ਦੀ ਪਛਾਣ ਸੰਦੀਪ ਸਿੰਘ ਯਾਦਵ ਵਜੋਂ ਹੋਈ ਹੈ, ਉਹ ਈਡੀ ਕੋਲ ਦਰਜ ਕੇਸ ਵਿੱਚ ਸੁਨਿਆਰ ਦੇ ਪੁੱਤਰ ਨੂੰ ਰਾਹਤ ਦੇਣ ਦੇ ਬਦਲੇ ਸੁਨਿਆਰੇ ਤੋਂ ਰਿਸ਼ਵਤ ਲੈ ਰਿਹਾ ਸੀ।
Advertisement
ਸੀਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਈਡੀ ਅਧਿਕਾਰੀ ਨੂੰ ਦਿੱਲੀ ਦੇ ਲਾਜਪਤ ਨਗਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਬੀਆਈ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ, ਜਾਲ ਵਿਛਾਇਆ ਗਿਆ ਅਤੇ ਈਡੀ ਦੇ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। -ਏਐੱਨਆਈ
Advertisement
Advertisement
×