Delhi Assembly Session: ਦਿੱਲੀ ਅਸੈਂਬਲੀ ਸੈਸ਼ਨ: ਉਰਦੂ, ਸੰਸਕ੍ਰਿਤ ਤੇ ਪੰਜਾਬੀ ਸਣੇ ਵਿਧਾਇਕਾਂ ਨੇ ਛੇ ਭਾਸ਼ਾਵਾਂ ਵਿੱਚ ਲਿਆ ਹਲਫ਼
Delhi Assembly Session
ਨਵੀਂ ਦਿੱਲੀ, 24 ਫਰਵਰੀ
Delhi Assembly Session: ਨਵੀਂ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਜਿਸ ਵਿੱਚ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ‘ਆਪ’ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੀ ਭਾਸ਼ਾਈ ਵਿਭਿੰਨਤਾ ਦਾ ਪ੍ਰਦਰਸ਼ਨ ਕਰਦਿਆਂ ਪੰਜਾਬੀ, ਉਰਦੂ, ਹਿੰਦੀ, ਸੰਸਕ੍ਰਿਤ ਸਮੇਤ ਕੁੱਲ ਛੇ ਭਾਸ਼ਾਵਾਂ ਵਿੱਚ ਸਹੁੰ ਚੁੱਕੀ।
ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੂੰ ਅੱਠਵੀਂ ਵਿਧਾਨ ਸਭਾ ਦੇ ਪ੍ਰੋ-ਟੇਮ ਸਪੀਕਰ ਵਜੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਨਿਵਾਸ ਵਿਖੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਸਹੁੰ ਚੁਕਾਈ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ, ਉਸ ਤੋਂ ਬਾਅਦ ਉਨ੍ਹਾਂ ਦੇ ਛੇ ਕੈਬਨਿਟ ਮੰਤਰੀ ਸਨ। ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪਰਵੇਸ਼ ਸਾਹਿਬ ਸਿੰਘ ਵਰਮਾ ਅਤੇ ਗ੍ਰਹਿ ਮੰਤਰੀ ਆਸ਼ੀਸ਼ ਸੂਦ ਇਸ ਤੋਂ ਬਾਅਦ ਦੀ ਕਤਾਰ ਵਿੱਚ ਸਨ। ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਵਿਚ ਸਹੁੰ ਚੁੱਕੀ, ਜਦਕਿ ਕਾਨੂੰਨ ਤੇ ਨਿਆਂ ਮੰਤਰੀ ਕਪਿਲ ਮਿਸ਼ਰਾ ਨੇ ਸੰਸਕ੍ਰਿਤ ਵਿਚ ਸਹੁੰ ਚੁੱਕੀ। ਕਈ ਹੋਰ ਵਿਧਾਇਕਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਸਹੁੰ ਚੁੱਕੀ। ਕਰਨੈਲ ਸਿੰਘ ਨੇ ਪੰਜਾਬੀ ਵਿੱਚ ਸਹੁੰ ਚੁੱਕੀ, ਜਦਕਿ ਪ੍ਰਦਿਊਮ ਰਾਜਪੂਤ ਅਤੇ ਨੀਲਮ ਪਹਿਲਵਾਨ ਨੇ ਸੰਸਕ੍ਰਿਤ ਦੀ ਚੋਣ ਕੀਤੀ।
ਭਾਜਪਾ ਦੇ ਤਰਵਿੰਦਰ ਮਰਵਾਹ ਨੇ ਸਹੁੰ ਚੁੱਕਣ ਤੋਂ ਬਾਅਦ ਧਾਰਮਿਕ ਨਾਅਰਾ ਲਾਇਆ, ਜਿਸ ’ਤੇ ਸਪੀਕਰ ਨੇ ਇਤਰਾਜ਼ ਕੀਤਾ। ਅਮਾਨਤੁੱਲਾ ਖਾਨ (ਉਰਦੂ), ਚੰਦਨ ਚੌਧਰੀ (ਮੈਥਿਲੀ), ਅਜੈ ਦੱਤ (ਅੰਗਰੇਜ਼ੀ), ਅਤੇ ਗਜੇਂਦਰ ਯਾਦਵ (ਸੰਸਕ੍ਰਿਤ) ਨੇ ਵੀ ਸਹੁੰ ਚੁੱਕੀ, ਸਪੀਕਰ ਨੇ ਲਗਾਤਾਰ ਮੈਂਬਰਾਂ ਨੂੰ ਅਧਿਕਾਰਤ ਸਹੁੰ ਫਾਰਮੈਟ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। -ਪੀਟੀਆਈ