Delhi Assembly First session: ਦਿੱਲੀ ਦੀ ਨਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ 24 ਫਰਵਰੀ ਤੋਂ
ਨਵੇਂ ਚੁਣੇ ਵਿਧਾਇਕਾਂ ਨੂੰ ਦਿਵਾਇਆ ਜਾਵੇਗਾ ਹਲਫ਼; ਸ਼ੈਸ਼ਨ ਦੌਰਾਨ ਪੇਸ਼ ਕੀਤੀਆਂ ਜਾਣਗੀਆਂ 14 ਕੈਗ ਰਿਪੋਰਟਾਂ; ਸੱਤਾਧਾਰੀ ਭਾਜਪਾ ਵਿਧਾਇਕਾਂ ਦੀ ਮੀਟਿੰਗ ਅੱਜ
Advertisement
ਨਵੀਂ ਦਿੱਲੀ, 22 ਫਰਵਰੀ
ਦਿੱਲੀ ਦੀ ਅੱਠਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ 24 ਫਰਵਰੀ ਨੂੰ ਨਵੇਂ ਚੁਣੇ ਵਿਧਾਇਕਾਂ ਦੀ ਹਲਫ਼ਦਾਰੀ ਨਾਲ ਸ਼ੁਰੂ ਹੋਵੇਗਾ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੂੰ ਸਦਨ ਦਾ ਸਪੀਕਰ ਚੁਣਨ ਦਾ ਮਤਾ ਪੇਸ਼ ਕੀਤਾ ਜਾਵੇਗਾ।
ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਵਿਧਾਇਕਾਂ ਦੀ ਮੀਟਿੰਗ ਐਤਵਾਰ ਦੁਪਹਿਰ ਨੂੰ ਪਾਰਟੀ ਦੀ ਦਿੱਲੀ ਇਕਾਈ ਦੇ ਦਫਤਰ ਵਿੱਚ ਹੋਵੇਗੀ, ਜਿਸ ਉਨ੍ਹਾਂ ਦਾ ਅਸੈਂਬਲੀ ਦੇ ਸੰਚਾਲਨ ਤੇ ਹੋਰ ਪ੍ਰਕਿਰਿਆਵਾਂ ਬਾਰੇ ਮਾਰਗਦਰਸ਼ਨ ਕੀਤਾ ਜਾਵੇਗਾ।
ਤਿੰਨ ਦਿਨ ਚੱਲਣ ਵਾਲੇ ਇਸ ਸੈਸ਼ਨ ਵਿੱਚ ਸਦਨ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਦੇ ਨਾਲ-ਨਾਲ ਪਿਛਲੀ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ’ਤੇ ਪੈਂਡਿੰਗ 14 ਕੈਗ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ। ਭਾਜਪਾ ਨੇਤਾਵਾਂ ਨੇ ਕਿਹਾ ਕਿ ਪਾਰਟੀ ਨੇ ਸੀਨੀਅਰ ਵਿਧਾਇਕਾਂ ਵਿਜੇਂਦਰ ਗੁਪਤਾ ਅਤੇ ਮੋਹਨ ਸਿੰਘ ਬਿਸ਼ਟ ਨੂੰ ਕ੍ਰਮਵਾਰ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਲਈ ਨਾਮਜ਼ਦ ਕੀਤਾ ਹੈ।
ਵਿਧਾਨ ਸਭਾ ਦੀ ਕੰਮਕਾਜ ਬਾਰੇ ਸੂਚੀ ‘Assembly's list of business’ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਰੇਖਾ ਗੁਪਤਾ 24 ਫਰਵਰੀ ਨੂੰ ਸੈਸ਼ਨ ਦੌਰਾਨ ਵਿਜੇਂਦਰ ਗੁਪਤਾ ਨੂੰ ਸਪੀਕਰ ਚੁਣਨ ਲਈ ਮਤਾ ਪੇਸ਼ ਕਰਨਗੇ ਅਤੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਤਈਦ ਕੀਤੀ ਜਾਵੇਗੀ। ਦਿੱਲੀ ਦੀ 70 ਮੈਂਬਰੀ ਅਸੈਂਬਲੀ ’ਚ ਭਾਜਪਾ ਦੇ 48 ਵਿਧਾਇਕ ਗੁਪਤਾ ਤੇ ਬਿਸ਼ਟ ਦੀ ਸਪੀਕਰ ਤੇ ਡਿਪਟੀ ਸਪੀਕਰ ਵਜੋਂ ਚੋਣ ਕਰਨਗੇ।
Advertisement
ਸੈਸ਼ਨ ਦੇ ਦੂਜੇ ਦਿਨ 25 ਫਰਵਰੀ ਨੂੰ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਸਦਨ ਨੂੰ ਸੰਬੋਧਨ ਕਰਨਗੇ ਅਤੇ 14 ਕੈਗ ਰਿਪੋਰਟਾਂ ਨੂੰ ਪੇਸ਼ ਕੀਤੀਆਂ ਜਾਣਗੀਆਂ। ਇਸ ਮਗਰੋਂ ਉਪ ਰਾਜਪਾਲ ਦੇ ਭਾਸ਼ਲ ’ਤੇ ਚਰਚਾ ਕੀਤੀ ਜਾਵੇਗੀ। -ਪੀਟੀਆਈ
‘ਆਪ’ ਨੇ ਹਾਲੇ ਤੈਅ ਨਹੀਂ ਕੀਤਾ ਵਿਰੋਧੀ ਧਿਰ ਦੇ ਨੇਤਾ ਦਾ ਨਾਮ
ਆਮ ਆਦਮੀ ਪਾਰਟੀ (ਆਪ) ਜਿਸ ਦੇ 22 ਵਿਧਾਇਕ ਹਨ, ਵੱਲੋਂ ਹਾਲੇ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਦਾ ਨਾਮ ਤੈਅ ਨਹੀਂ ਕੀਤਾ ਗਿਆ ਹਾਲਾਂਕਿ ਸਾਬਕਾ ਮੁੱਖ ਮੰਤਰੀ ਆਤਿਸ਼ੀ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਇਸ ਅਹੁਦੇ ਲਈ ਸਭ ਤੋਂ ਅੱਗੇ ਹਨ।
Advertisement
×