ਰੱਖਿਆ ਮੰਤਰੀ ਰਾਜਨਾਥ ਸਿੰਘ 9 ਨੂੰ ਦੋ ਰੋਜ਼ਾ ਦੌਰੇ ’ਤੇ ਜਾਣਗੇ ਆਸਟਰੇਲੀਆ
ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰ ਆਸਟਰੇਲੀਆ ਦੇ ਦੋ ਰੋਜ਼ਾ ਦੌਰੇ ’ਤੇ ਜਾਣਗੇ ਤਾਂ ਜੋ ਦੁਵੱਲੇ ਰੱਖਿਆ ਤੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ‘ਨਵੇਂ ਅਤੇ ਸਾਰਥਕ’ ਉਪਰਾਲਿਆਂ ਦੀ ਭਾਲ ਕੀਤੀ ਜਾ ਸਕੇ। ਰੱਖਿਆ ਮੰਤਰੀ ਦੇ ਇਸ ਦੌਰੇ ਦੌਰਾਨ...
Advertisement
ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰ ਆਸਟਰੇਲੀਆ ਦੇ ਦੋ ਰੋਜ਼ਾ ਦੌਰੇ ’ਤੇ ਜਾਣਗੇ ਤਾਂ ਜੋ ਦੁਵੱਲੇ ਰੱਖਿਆ ਤੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ‘ਨਵੇਂ ਅਤੇ ਸਾਰਥਕ’ ਉਪਰਾਲਿਆਂ ਦੀ ਭਾਲ ਕੀਤੀ ਜਾ ਸਕੇ। ਰੱਖਿਆ ਮੰਤਰੀ ਦੇ ਇਸ ਦੌਰੇ ਦੌਰਾਨ ਦੋਵਾਂ ਧਿਰਾਂ ਵੱਲੋਂ ਤਿੰਨ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ। ਇਹ ਸਮਝੌਤੇ ਆਪਸੀ ਜਾਣਕਾਰੀ ਸਾਂਝੀ ਕਰਨ, ਸਮੁੰਦਰੀ ਸੁਰੱਖਿਆ ਸਬੰਧਾਂ ਦਾ ਵਿਸਤਾਰ ਕਰਨ ਤੇ ਸਾਂਝੀਆਂ ਗਤੀਵਿਧੀਆਂ ਵਾਲੇ ਖੇਤਰਾਂ ’ਚ ਸਹਿਯੋਗ ਵਧਾਉਣ ਸਬੰਧੀ ਹੋਣਗੇ। ਇਸ ਦੌਰਾਨ ਭਾਰਤ ਅਤੇ ਆਸਟਰੇਲੀਆ ਵੱਲੋਂ ਹਿੰਦ-ਪ੍ਰਸ਼ਾਂਤ ਖੇਤਰ ’ਚ ਮੌਜੂਦਾ ਸਥਿਤੀ ਦੀ ਵਿਸਥਾਰਪੂਰਵਕ ਸਮੀਖਿਆ ਕੀਤੇ ਜਾਣ ਦੀ ਵੀ ਉਮੀਦ ਹੈ। 2014 ਤੋਂ ਬਾਅਦ ਕੇਂਦਰ ’ਚ ਮੋਦੀ ਸਰਕਾਰ ਅਧੀਨ ਪਹਿਲੀ ਵਾਰ ਕਿਸੇ ਰੱਖਿਆ ਮੰਤਰੀ ਦਾ ਇਹ ਆਸਟਰੇਲੀਆ ਦੌਰਾ ਹੋਵੇਗਾ। -ਪੀਟੀਆਈ
Advertisement
×